• Home
  • ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਉੱਤਰੀ ਅਤੇ ਜਲੰਧਰ ਕੈਂਟ ਦੇ ਪੋਲਿੰਗ ਸਟੇਸ਼ਨ ਦੀ ਇਮਾਰਤ ਬਦਲਣ ਦੀ ਪ੍ਰਵਾਨਗੀ

ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਉੱਤਰੀ ਅਤੇ ਜਲੰਧਰ ਕੈਂਟ ਦੇ ਪੋਲਿੰਗ ਸਟੇਸ਼ਨ ਦੀ ਇਮਾਰਤ ਬਦਲਣ ਦੀ ਪ੍ਰਵਾਨਗੀ

ਚੰਡੀਗੜ, 3 ਅਪ੍ਰੈਲ:
ਭਾਰਤੀ ਚੋਣ ਕਮਿਸ਼ਨ ਨੇ ਅੱਜ ਜ਼ਿਲ•ਾ ਚੋਣ ਅਫ਼ਸਰ, ਜਲੰਧਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਿਆਂ ਜਲੰਧਰ ਉੱਤਰੀ ਅਤੇ ਜਲੰਧਰ ਕੈਂਟ ਦੇ ਪੋਲਿੰਗ ਸਟੇਸ਼ਨ ਦੀ ਇਮਾਰਤ ਬਦਲਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਐਸ ਕਰੁਣਾ ਰਾਜੂ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ ਨੰਬਰ 36 ਜਲੰਧਰ ਉੱਤਰੀ ਪੋਲਿੰਗ ਸਟੇਸ਼ਨ ਨੰਬਰ 72, 73, 174 ਅਤੇ 176 ਅਤੇ ਵਿਧਾਨ ਸਭਾ ਹਲਕਾ ਨੰਬਰ 37 ਦੇ ਜਲੰਧਰ ਕੈਂਟ ਦੇ ਪੋਲਿੰਗ ਸਟੇਸ਼ਨ ਨੰਬਰ 125, 126 ਦੀ ਇਮਾਰਤ ਬਦਲਣ ਦੀ ਪ੍ਰਵਾਨਗੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕਮਿਸ਼ਨ ਵੱਲੋਂ ਜ਼ਿਲ•ਾ ਚੋਣ ਅਫ਼ਸਰ, ਜਲੰਧਰ ਨੂੰ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਕੀਤੀ ਜਾਣ ਵਾਲੀ ਅਗਲੇਰੀ ਕਾਰਵਾਈ ਹੈਂਡਬੁੱਕ ਫ਼ਾਰ ਰਿਟਰਨਿੰਗ ਅਫ਼ਸਰ 2019 ਦੇ ਚੈਪਟਰ 2 ਵਿੱਚ ਦੱਸੀ ਗਈ ਪ੍ਰਕ੍ਰਿਆ ਨੂੰ ਅਪਣਾਇਆ ਜਾਵੇ ਅਤੇ ਇਸ ਸਬੰਧੀ ਰਾਜਨੀਤਿਕ ਪਾਰਟੀਆਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇ।