• Home
  • ਮੁੱਖ ਮੰਤਰੀ ਨੇ ਕੀਤੀ ਨਿਤਿਨ ਗਡਕਰੀ ਨਾਲ ਮੁਲਾਕਾਤ

ਮੁੱਖ ਮੰਤਰੀ ਨੇ ਕੀਤੀ ਨਿਤਿਨ ਗਡਕਰੀ ਨਾਲ ਮੁਲਾਕਾਤ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਪੰਜਾਬ ਦੀਆਂ ਖ਼ਸਤਾਹਾਲ ਸੜਕਾਂ ਹੁਣ ਚਮਕ ਜਾਣਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ, ਜਿਸ ਦੌਰਾਨ ਉਨ•ਾਂ ਨੇ ਪੰਜਾਬ ਦੇ ਨੈਸ਼ਨਲ ਹਾਈਵੇ ਅਤੇ ਸਰਹੱਦੀ ਖੇਤਰ ਦੀਆਂ ਸੜਕਾਂ ਦੀ ਸਾਂਭ-ਸੰਭਾਲ ਸਬੰਧੀ ਗੱਲਬਾਤ ਕੀਤੀ।।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਨੂੰ ਜੋੜਨ ਵਾਲੇ ਐਕਸਪ੍ਰੈਸਵੇਅ ਅਤੇ ਆਨੰਦਪੁਰ ਸਾਹਿਬ ਤੇ ਨੈਣਾਦੇਵੀ ਹਾਈਵੇਅ ਨੂੰ ਜੋੜਨ ਵਾਲੇ ਹਾਈਵੇ ਵਿਚ ਸੁਧਾਰ ਕਰਨ ਲਈ ਕਿਹਾ।। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਾਲ ਰਾਜਸਥਾਨ ਅਤੇ ਸਰਹਿੰਦ ਫ਼ੀਡਰ ਨਹਿਰਾਂ ਦੀ ਸਥਾਪਨਾ ਬਾਰੇ ਵੀ ਚਰਚਾ ਕੀਤੀ।। ਇਹ ਜਾਣਕਾਰੀ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਦਿੱਤੀ।ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਗਡਕਰੀ ਨੇ ਵੀ ਟਵਿੱਟਰ 'ਤੇ ਲਿਖਿਆ “ਅਸੀਂ ਸੂਬੇ ਵਿੱਚ ਚੱਲ ਰਹੇ ਹਾਈਵੇਅ ਪ੍ਰਾਜੈਕਟਾਂ 'ਤੇ ਚਰਚਾ ਕੀਤੀ''।ਪੰਜਾਬ ਦੀ ਖੇਡ ਨੀਤੀ 'ਤੇ ਉਠ ਰਹੇ ਸਵਾਲਾਂ 'ਤੇ ਵੀ ਕੈਪਟਨ ਨੇ ਜਵਾਬ ਦਿੱਤਾ।। ਮੀਡੀਆ ਵਲੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਪੰਜਾਬ ਦੇ ਖਿਡਾਰੀ ਪੰਜਾਬ ਦੀ ਜਗ•ਾ ਦੂਜੇ ਰਾਜਾਂ 'ਚ ਖੇਡ ਰਹੇ ਹਨ ਅਤੇ ਗੋਲਡ ਮੈਡਲ ਜਿੱਤ ਰਹੇ ਹਨ ਤਾਂ ਇਸ 'ਤੇ ਨਵੀਂ ਪਾਲਿਸੀ ਕਿਉਂ ਨਹੀਂ ਬਣਾਈ ਜਾਂਦੀ।। ਕੈਪਟਨ ਨੇ ਕਿਹਾ ਕਿ ਉਹ ਪੰਜਾਬ ਦੇ ਹੀ ਖਿਡਾਰੀ ਹਨ ਅਤੇ ਕੀ ਹੋ ਗਿਆ ਜੇਕਰ ਉਹ ਦੂਜੇ ਰਾਜਾਂ ਤੋਂ ਖੇਡ ਰਹੇ ਹਨ, ਉਹ ਪੰਜਾਬ ਦੇ ਹੀ ਰਹਿਣਗੇ ਅਤੇ ਪੰਜਾਬ ਸਰਕਾਰ ਉਨ•ਾਂ ਦੀ ਦੇਖਭਾਲ ਕਰੇਗੀ।।