• Home
  • ਅਕਸੈ ਕੁਮਾਰ ਦੇ ‘ਭਾਰਤ ਕੇ ਵੀਰ’ ਨੂੰ ਦਾਨ ਦੇਣ ‘ਤੇ ਮਿਲੇਗੀ ਟੈਕਸ ਤੋਂ ਛੋਟ

ਅਕਸੈ ਕੁਮਾਰ ਦੇ ‘ਭਾਰਤ ਕੇ ਵੀਰ’ ਨੂੰ ਦਾਨ ਦੇਣ ‘ਤੇ ਮਿਲੇਗੀ ਟੈਕਸ ਤੋਂ ਛੋਟ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਅਕਸੈ ਕੁਮਾਰ ਨੇ ਪਿਛਲੇ ਸਾਲ ਸ਼ਹੀਦ ਜਵਾਨਾਂ ਦੇ ਪਰਵਾਰਾਂ ਨੂੰ ਆਸਰਾ ਦੇਣ ਤਹਿਤ 'ਭਾਰਤ ਕੇ ਵੀਰ' ਐਪ ਸ਼ੁਰੂ ਕੀਤੀ ਸੀ। ਇਸ ਲਈ ਦਾਨ ਦੇਣ ਲਈ ਦਾਨੀ ਪੁਰਖ ਕਿਸੇ ਵੀ ਸ਼ਹੀਦ ਜਵਾਨ ਦਾ ਨਾਮ ਚੁਣ ਕੇ ਦਾਨ ਕਰ ਸਕਦੇ ਹਨ ਤੇ ਉਸ ਦਾਨ ਦੀ ਰਸੀਦ ਉਨਾਂ ਨੂੰ ਘਰ ਪਹੁੰਚਾਈ ਜਾਵੇਗੀ। ਹੁਣ ਇਸ ਫ਼ੰਡ ਨੂੰ ਟਰੱਸਟ 'ਚ ਬਦਲ ਦਿਤਾ ਗਿਆ ਹੈ ਤੇ ਇਸ ਵਿਚ ਆਉਣ ਵਾਲੀ ਰਕਮ ਨੂੰ ਟੈਕਸ ਤੋਂ ਛੋਟ ਮਿਲੇਗੀ। ਇਹ ਜਾਣਕਾਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਦਿਤੀ ਹੈ। ਗ੍ਰਹਿ ਮੰਤਰੀ ਅਨੁਸਾਰ ਇਸ ਟਰੱਸਟ ਦੇ 7 ਟਰੱਸਟੀ ਹੋਣਗੇ ਤੇ ਗ੍ਰਹਿ ਸਕੱਤਰ ਇਸ ਦੀ ਅਗਵਾਈ ਕਰਨਗੇ।