• Home
  • ਕਾਂਗਰਸ ਦਾ ਚੋਣ ਮੈਨੀਫੈਸਟੋ ਦੂਰ ਅੰਦੇਸ਼ੀ ਤੇ ਇਤਿਹਾਸਿਕ : ਕੇਵਲ ਢਿੱਲੋਂ

ਕਾਂਗਰਸ ਦਾ ਚੋਣ ਮੈਨੀਫੈਸਟੋ ਦੂਰ ਅੰਦੇਸ਼ੀ ਤੇ ਇਤਿਹਾਸਿਕ : ਕੇਵਲ ਢਿੱਲੋਂ

ਐਚ.ਐੱਸ ਸ਼ੱਮੀ
ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਦਵਾਰਾ ਪੇਸ਼ ਕੀਤੇ ਗਏ ਲੋਕ ਸਭਾ ਚੋਣ ਮੈਨੀਫੈਸਟੋ ਨੂੰ ਇਤਿਹਿਸਕ ਅਤੇ ਦੂਰ ਅੰਦੇਸ਼ੀ ਕਦਮ ਦੱਸਿਆ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੈਨੀਫੈਸਟੋ ਵਿੱਚ ਹਰ ਵਰਗ ਦਾ ਖਾਸ ਖਿਆਲ ਰੱਖਿਆ ਗਿਆ ਹੈ ਅਤੇ ਇਹ ਮੈਨੀਫੈਸਟੋ ਕਾਂਗਰਸ ਪਾਰਟੀ ਦੀ ਦੇਸ਼ ਸੰਬੰਧੀ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ।

ਓਹਨਾ ਕਿਹਾ ਕਿ ਦੇਸ਼ ਵਿਚ ਮੁੱਖ ਮੁੱਦਾ ਰੁਜ਼ਗਾਰ , ਸਿਹਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੈ ਅਤੇ ਇਹ ਮੈਨੀਫੈਸਟੋ ਹਰ ਵਰਗ ਲਈ ਲਾਭਦਾਇਕ ਸਾਬਿਤ ਹੋਵੇਗਾ ।

ਮੈਨੀਫੈਸਟੋ ਦੇ ਅੰਦਰ 72 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਨਯਾਯ ਸਕੀਮ ਤਹਿਤ ਗਰੀਬਾਂ ਨੂੰ ਵੱਡੀ ਆਰਥਿਕ ਸਹਾਇਤਾ ਮਿਲੇਗੀ। ਰੋਜ਼ਗਾਰ ਸੰਬੰਧੀ ਕਦਮ ਚੁੱਕਦਿਆਂ ਹੋਇਆਂ 22 ਲੱਖ ਅਹੁਦਿਆਂ ਨੂੰ 2020 ਤੱਕ ਭਰਿਆ ਜਾਵੇਗਾ। ਇਸ ਦੇ ਨਾਲ ਹੀ ਸਿੱਖਿਆ ਅਤੇ ਸੇਹਤ ਦੇ ਖੇਤਰ ਵਿਚ ਜੀਡੀਪੀ (GDP) ਦਾ 6 ਫੀਸਦੀ ਅਤੇ 3 ਫੀਸਦੀ ਹਿੱਸਾ ਲਗਾਇਆ ਜਾਵੇਗਾ ਜੋ ਕਿ ਪਾਰਟੀ ਦੀ ਦੂਰ ਅੰਦੇਸ਼ੀ ਸੋਚ ਨੂੰ ਦਰਸਾਉਂਦਾ ਹੈ । ਮਨਰੇਗਾ ਸਕੀਮ ਦੇ ਕਾਰਜਕਾਲ ਨੂੰ ਅੱਗੇ ਵਧਾਉਂਦਿਆਂ 100 ਦਿਨ ਤੋਂ 150 ਦਿਨ ਕਰਨਾ ਵੀ ਇੱਕ ਸ਼ਲਾਘਾਯੋਗ ਕਦਮ ਹੈ।

ਅਗੇ ਗਲਬਾਤ ਕਰਦਿਆ ੳਹਨਾਂ ਕਿਹਾ," ਜੇਕਰ ਕਿਸਾਨ ਕਰਜ਼ਾ ਨਹੀਂ ਚੁਕਾ ਸਕਿਆ ਤਾਂ ਉਸ ਉੱਤੇ ਕਿਸੀ ਵੀ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਨਹੀਂ ਹੋਵੇਗਾ ਅਤੇ ਵੱਖਰਾ ਕਿਸਾਨ ਬੱਜਟ ਪੇਸ਼ ਕੀਤਾ ਜਾਵੇਗਾ ਜੋ िਕ ਕਾਂਗਰਸ ਪਾਰਟੀ ਦੀ ਕਿਸਾਨ ਪੱਖੀ ਸੋਚ ਨੂੰ ਦਰਸਾਉਂਦਾ ਹੈ।"
ਉਹਨਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਦੇ ਅੰਦਰ ਵਿਕਾਸ ਹੋਇਆ ਹੈ , ਉਹ ਕਾਂਗਰਸ ਪਾਰਟੀ ਦੇ ਕਾਰਜਕਾਲ ਦੋਰਾਨ ਹੀ ਹੋਇਆ ਹੈ ਤੇ 2019 ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਿਲ ਕਰਕੇ ਦੇਸ਼ ਵਿੱਚ ਸਰਕਾਰ ਬਣਾਵੇਗੀ ।