• Home
  • ਗੁਰਪ੍ਰੀਤ ਸਿੰਘ ਨੇ ਲਾਇਆ ਚਾਂਦੀ ‘ਤੇ ਨਿਸ਼ਾਨਾ

ਗੁਰਪ੍ਰੀਤ ਸਿੰਘ ਨੇ ਲਾਇਆ ਚਾਂਦੀ ‘ਤੇ ਨਿਸ਼ਾਨਾ

ਚਾਂਗਵੋਨ, (ਖ਼ਬਰ ਵਾਲੇ ਬਿਊਰੋ): ਦੱਖਣੀ ਕੋਰੀਆ ਦੇ ਚਾਂਗਵੋਨ 'ਚ ਚੱਲ ਰਹੀ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਭਾਰਤੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਨੇ ਅੱਜ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ।। ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਰਤ ਦੇ ਦੋ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਵੀ ਸੋਨ ਤਗਮੇ ਹਾਸਲ ਕੀਤੇ ਹਨ। ਭਾਰਤ ਨੇ ਹੁਣ ਤਕ 11 ਸੋਨੇ ਦੇ, 9 ਚਾਂਦੀ ਤੇ 7 ਕਾਸ਼ੀ ਦੇ ਤਮਗ਼ੇ ਜਿੱਤ ਕੇ ਇਸ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਟੂਰਨਾਮੈਂਟ 'ਚ ਤੀਜਾ ਸਥਾਨ ਮੱਲਿਆ ਹੋਇਆ ਹੈ।