• Home
  • ਮੌਕ ਅਸੈਂਬਲੀ ਚਲਾਉਣ ਤੇ ਅਕਾਲੀ ਭਾਜਪਾ ਵਿਧਾਇਕਾਂ ਵਿਰੁੱਧ ਨਿੰਦਾ ਪ੍ਰਸਤਾਵ ਦਾ ਮਤਾ ਪਾਸ

ਮੌਕ ਅਸੈਂਬਲੀ ਚਲਾਉਣ ਤੇ ਅਕਾਲੀ ਭਾਜਪਾ ਵਿਧਾਇਕਾਂ ਵਿਰੁੱਧ ਨਿੰਦਾ ਪ੍ਰਸਤਾਵ ਦਾ ਮਤਾ ਪਾਸ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪੰਜਾਬ ਵਿਧਾਨ ਸਭਾ ਚ ਬਰਗਾੜੀ ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦੌਰਾਨ ਬਾਈਕਾਟ ਕਰਕੇ ਵਿਧਾਨ ਸਭਾ ਦੇ ਕੈਂਪਸ ਅੰਦਰ ਐਮਐਲਏ ਗੈਲਰੀ ਵਿੱਚ ਮੌਕ ਅਸੈਂਬਲੀ ਚਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਵਿਰੁੱਧ ਸੈਸ਼ਨ ਚ ਚੱਲਦੀ ਬਹਿਸ ਦੌਰਾਨ ਮਤਾ ਲਿਆਂਦਾ ਗਿਆ । ਸੰਸਦੀ  ਮਾਮਲਿਆਂ ਦੇ ਇੰਚਾਰਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਦਨ ਚ ਨਿੰਦਾ ਪ੍ਰਸਤਾਵ ਦਾ ਮਤਾ ਪੇਸ਼ ਕਰਦੇ  ਹੋਏ ਕਿਹਾ ਕਿ ਸਦਨ ਦੇ ਬਰਾਬਰ ਮੋਕ ਅਸੈਂਬਲੀ  ਚਲਾ ਕੇ ਅਕਾਲੀ ਭਾਜਪਾ ਦੇ ਇਨ੍ਹਾਂ ਵਿਧਾਇਕਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ । ਨਿੰਦਾ ਪ੍ਰਸਤਾਵ ਦੇ ਪੇਸ਼ ਕੀਤੇ ਮਤੇ  ਨੂੰ ਸਦਨ ਚ ਬੈਠੇ ਸਾਰੇ ਵਿਧਾਇਕਾਂ ਨੇ ਪਾਸ ਕਰਨ ਲਈ ਪ੍ਰਵਾਨਗੀ ਦੇ ਦਿੱਤੀ ।