• Home
  • ਸੀਰੀਆ ਦੇ ਮਿਜ਼ਾਇਲ ਨੇ ਰੂਸੀ ਜਹਾਜ਼ ਫੁੰਡਿਆ, 14 ਫ਼ੌਜੀਆਂ ਦੀ ਮੌਤ

ਸੀਰੀਆ ਦੇ ਮਿਜ਼ਾਇਲ ਨੇ ਰੂਸੀ ਜਹਾਜ਼ ਫੁੰਡਿਆ, 14 ਫ਼ੌਜੀਆਂ ਦੀ ਮੌਤ

ਮਾਸਕੋ, (ਖ਼ਬਰ ਵਾਲੇ ਬਿਊਰੋ): ਰੂਸ ਦਾ ਇਕ ਜਹਾਜ਼ ਅਚਾਨਕ ਰਾਡਾਰ ਦੀ ਪਹੁੰਚ 'ਚੋਂ ਬਾਹਰ ਨਿਕਲ ਗਿਆ ਜਿਸ ਵਿਚ 14 ਫ਼ੌਜੀ ਸਵਾਰ ਸਨ। ਖ਼ਬਰ ਅਨੁਸਾਰ ਇਸ ਜਹਾਜ਼ ਨੂੰ ਸੀਰੀਆ ਦੀ ਇਕ ਮਿਜ਼ਾਇਲ ਨੂੰ ਨਿਸ਼ਾਨਾ ਬਣਾ ਲਿਆ ਜਿਸ ਕਾਰਨ 14 ਫ਼ੌਜੀ ਮਾਰੇ ਗਏ। ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਹੈ ਇਜਰਾਇਲ ਦੀ ਵਾਯੂ ਸੈਨਾ ਨੇ ਰੂਸੀ ਜਹਾਜ਼ ਨੂੰ ਉਧਰ ਜਾਣ ਲਈ ਮਜਬੂਰ ਕੀਤਾ ਗਿਆ ਜਿਧਰ ਸੀਰੀਆ ਦੀਆਂ ਮਿਜ਼ਾਇਲਾਂ ਤਾਇਨਾਤ ਸਨ ਤੇ ਸੀਰੀਆ ਫ਼ੌਜ ਨੇ ਇਸ ਜਹਾਜ਼ ਨੂੰ ਇਜਰਾਇਲ ਦਾ ਜਹਾਜ਼ ਸਮਝ ਲਿਆ।
ਭਾਵੇਂ ਸੀਰੀਆ ਨੇ ਇਸ ਮਾਮਲੇ ਬਾਰੇ ਅਜੇ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਅਮਰੀਕਾ ਦੇ ਪੈਟਾਗਨ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਮਰੀਕਾ ਦਾ ਇਸ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਉਧਰ ਰੂਸ ਇਸ ਮਾਮਲੇ 'ਚ ਕਿਸੇ ਨੂੰ ਬਖ਼ਸ਼ਣ ਦੇ ਮੂਡ 'ਚ ਨਹੀਂ ਹੈ। ਇਸ ਲਈ ਆਉਦ ਵਾਲੇ ਦਿਨਾਂ 'ਚ ਇਸ ਖਿੱਤੇ 'ਚ ਤਣਾਅ ਹੋਣ ਦੇ ਆਸਾਰ ਬਣੇ ਹੋਏ ਹਨ।