• Home
  • 24 ਮਾਮਲਿਆਂ ‘ਚ ਲੋੜੀਂਦਾ ਠੱਗ ਦਬੋਚਿਆ-ਜਾਅਲੀ ਕਾਗ਼ਜ਼ ਤਿਆਰ ਕਰ ਕੇ ਬੈਂਕਾਂ ਨੂੰ ਲਾਉਂਦਾ ਸੀ ਰਗੜੇ

24 ਮਾਮਲਿਆਂ ‘ਚ ਲੋੜੀਂਦਾ ਠੱਗ ਦਬੋਚਿਆ-ਜਾਅਲੀ ਕਾਗ਼ਜ਼ ਤਿਆਰ ਕਰ ਕੇ ਬੈਂਕਾਂ ਨੂੰ ਲਾਉਂਦਾ ਸੀ ਰਗੜੇ

ਮਾਨਸਾ, (ਖ਼ਬਰ ਵਾਲੇ ਬਿਊਰੋ): ਮਾਨਸਾ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਗੌੜੇ ਅਤੇ 24 ਪਰਚਿਆਂ ਵਿਚ ਨਾਮਜ਼ਦ ਠੱਗੀ ਦੇ ਇਕ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਖੁਲਾਸਾ ਅੱਜ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਕਰਦਿਆਂ ਕਿਹਾ ਕਿ 42 ਸਾਲਾ ਮੁਜ਼ਰਮ ਪਾਲਾ ਸਿੰਘ ਵਾਸੀ ਮਹਿਮੜਾ (ਸਰਦੂਲਗੜ) ਸਾਲ 2014 ਤੋਂ ਠੱਗੀ ਠੋਰੀ ਦਾ ਧੰਦਾ ਚਲਾ ਰਿਹਾ ਸੀ।ਉਸ ਉਪਰ ਥਾਣਾ ਸਰਦੂਲਗੜ• ਵਿਖੇ 24 ਪਰਚੇ ਦਰਜ ਸਨ।
ਉਨਾਂ ਦੱਸਿਆ ਕਿ ਉਸ ਨੇ ਕਿਰਪਾਲ ਸਿੰਘ ਪਟਵਾਰੀ ਅਤੇ ਗੁਰਜੀਤ ਸਿੰਘ ਵਾਸੀ ਖੁੰਮਣ ਨਾਲ ਮਿਲ ਕੇ ਇਕ ਕੰਪਿਊਟਰ ਫੋਟੋ ਸਟੇਟ ਵਾਲੀ ਦੁਕਾਨ ਤੇ ਜ਼ਮੀਨ ਦੀਆਂ ਜਾਅਲੀ ਜਮਾਂਬੰਦੀਆਂ, ਫਰਦਾਂ ਤੇ ਰਜਿਸਟਰੀਆਂ ਆਦਿ ਤਿਆਰ ਕੀਤੀਆਂ ਸਨ।। ਇਨਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਉਸ ਨੇ ਐਚ.ਡੀ.ਐਫ਼.ਸੀ. ਬੈਂਕ ਸਰਦੂਲਗੜ• ਤੋਂ ਪੰਜ ਕਰੋੜ, ਸਤੱਤਰ ਲੱਖ ਰੁਪਏ ਦਾ ਲੋਨ ਲੈ ਕੇ ਬੈਂਕ ਨਾਲ ਠੱਗੀ ਮਾਰੀ ਸੀ।
ਤਫ਼ਤੀਸ਼ੀ ਅਫ਼ਸਰ ਸ੍ਰੀ ਸ਼ਿਵਜੀ ਰਾਮ ਨੇ ਇਸ ਕੇਸ ਦੇ ਪਹਿਲੂਆਂ ਤੇ ਚਾਨਣਾਂ ਪਾਉਂਦਿਆਂ ਵਿਸਥਾਰ ਨਾਲ ਦੱਸਿਆ ਕਿ 2014 ਵਿਚ ਪਾਲਾ ਸਿੰਘ ਅਤੇ ਪਟਵਾਰੀ ਕਿਰਪਾਲ ਸਿੰਘ ਨੇ 12 ਵੱਖ—ਵੱਖ ਕੇਸਾਂ ਵਿਚ ਐਚ.ਡੀ.ਐਫ.ਸੀ. ਬੈਂਕ ਨਾਲ ਠੱਗੀ ਮਾਰੀ ਸੀ। ਇਨਾਂ 12 ਠੱਗੀਆਂ ਵਿਚ ਵੱਖ—ਵੱਖ ਦੋਸ਼ੀ ਸ਼ਾਮਲ ਸਨ ਜਿਨਾਂ ਦਾ ਮੁੱਖ ਸਰਗਨਾ ਪਾਲਾ ਅਤੇ ਪਟਵਾਰੀ ਕਿਰਪਾਲ ਸਿੰਘ ਸੀ। ਇਨਾਂ ਮੁੱਖ ਦੋਸ਼ੀਆਂ ਨੇ 12 ਹੋਰ ਵਿਅਕਤੀਆਂ ਨੂੰ ਆਪਣੇ ਅਧੀਨ ਕਰਕੇ ਜਾਅਲੀ ਕਾਗਜ਼ਾਤ ਬਣਵਾ ਕੇ ਬੈਂਕ ਤੋਂ ਲੋਨ ਦੇ ਰੂਪ ਵਿਚ ਪੈਸੇ ਇਕੱਠਾ ਕੀਤੇ। ਉਨਾਂ ਦੱਸਿਆ ਕਿ 12 ਵੱਖ—ਵੱਖ ਕਿਸਮ ਦੇ ਕੇਸਾਂ ਵਿਚ ਇਨਾਂ ਵਿਅਕਤੀਆਂ ਤੋਂ ਇਲਾਵਾ ਇਸ ਦੋਸ਼ੀ ਤੇ ਐਨੇ (12) ਹੀ ਪਰਚੇ ਦਰਜ ਕੀਤੇ ਗਏ।ਜਿਸ ਉਪਰੰਤ ਕਿਰਪਾਲ ਸਿੰਘ ਦੀ ਮੌਤ ਹੋ ਗਈ ਅਤੇ ਪਾਲਾ ਭਗੌੜਾ ਹੋ ਗਿਆ ਸੀ।
ਉਨਾਂ ਅੱਗੇ ਦੱਸਿਆ ਕਿ ਇਨਾਂ 12 ਕੇਸਾਂ ਵਿਚ ਪਾਲਾ ਸਿੰਘ ਦੇ ਭਗੌੜਾ ਹੋ ਜਾਣ ਉਪਰੰਤ ਅਦਾਲਤ ਵਲੋਂ ਉਸ ਨੂੰ ਪੀ.ਓ./ਭਗੌੜਾ (ਪ੍ਰੋਕਲੇਮਡ ਡਿਫੈਂਡਰ) ਐਲਾਨ ਦਿਤਾ। ਭਗੌੜਾ ਐਨਾਨਣ ਉਪਰੰਤ ਅਦਾਲਤ ਤੇ ਹੁਕਮਾਂ ਤੇ ਵੱਖ—ਵੱਖ ਕੇਸਾਂ ਵਿਚ ਉਸ ਉਪਰ 12 ਹੋਰ ਕੇਸ ਦਰਜ ਹੋ ਗਏ। ਇਸ ਤਰਾਂ ਉਹ 24 ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ ਜਿਸ ਨੂੰ ਕਾਬੂ ਕਰਨ 'ਤੇ ਇਕ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਆਈ ਹੈ।