• Home
  • ਤੰਦੂਏ ਦੇ ਪਿਸ਼ਾਬ ਨੇ ਸਰਜੀਕਲ ਸਟਰਾਇਕ ‘ਚ ਕਿਵੇਂ ਕੀਤੀ ਮਦਦ-ਜਾਣੋ

ਤੰਦੂਏ ਦੇ ਪਿਸ਼ਾਬ ਨੇ ਸਰਜੀਕਲ ਸਟਰਾਇਕ ‘ਚ ਕਿਵੇਂ ਕੀਤੀ ਮਦਦ-ਜਾਣੋ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਸਾਲ 2016 ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨ ਵਿਚ ਵੜ ਕੇ ਨਾ ਕੇਵਲ ਅੱਤਵਾਦੀਆਂ ਨੂੰ ਮਾਰਿਆ ਬਲਕਿ ਪਾਕਿਸਤਾਨ ਅਧਿਕਾਰਤ ਕਸ਼ਮੀਰ (ਪੀ.ਏ.ਕੇ) 'ਚ ਬਣੇ ਅੱਤਵਾਦੀ ਠਿਕਾਣਿਆਂ ਨੂੰ ਵੀ ਤਬਾਹ ਕੀਤਾ। ਇਸ ਤੋਂ ਪਹਿਲਾਂ ਉੜੀ ਵਿਖੇ ਸੈਨਾ ਦੇ ਕੈਂਪ ਅਤੇ ਪਠਾਨਕੋਟ ਹਮਲਾ ਹੋ ਚੁੱਕਾ ਸੀ ਤੇ ਫ਼ੌਜ ਨੇ ਪਾਕਿਸਤਾਨ ਨੂੰ ਕੜਾ ਸੰਦੇਸ਼ ਦੇਣ ਲਈ ਸਰਜੀਕਲ ਸਟਰਾਇਕ ਦੀ ਯੋਜਨਾ ਬਣਾਈ। ਪਰ ਕੀ ਇਹ ਇੰਨੀ ਸੌਖੀ ਸੀ? ਇਸ ਸਟਰਾਇਕ ਲਈ ਕਈ ਤਰਾਂ ਦੇ ਜੋਖ਼ਮ ਸਨ। ਸਾਬਕਾ ਕਮਾਂਡਰ ਲੈਫ਼ਟੀਨੈਂਟ ਜਨਰਲ ਆਰ ਆਰ ਨਿਭੋਲਕਰ ਨੇ ਦਸਿਆ ਕਿ ਫ਼ੌਜ ਲਈ ਸਭ ਤੋਂ ਪਹਿਲਾ ਜ਼ੋਖ਼ਮ ਸਰਹੱਦ ਪਾਰਲੇ ਕੁੱਤੇ ਸਨ। ਇਹ ਕੁੱਤੇ ਜਿਥੇ ਫ਼ੌਜੀਆਂ ਦੇ ਪਿਛੇ ਪੈ ਸਕਦੇ ਸਨ ਉਥੇ ਹੀ ਉਨਾਂ ਦੇ ਭੌਕਣ ਕਾਰਨ ਪਾਕਿਸਤਾਨੀ ਫ਼ੌਜ ਵੀ ਚੌਕਸ ਹੋ ਸਕਦੀ ਤੇ ਅੱਤਵਾਦੀ ਭੱਜ ਸਕਦੇ ਸਨ। ਇਸ ਲਈ ਯੋਜਨਾ ਉਲੀਕੀ ਗਈ ਕਿ ਕੁੱਤੇ ਤੰਦੂਏ ਤੋਂ ਡਰਦੇ ਹਨ ਇਸ ਲਈ ਤੰਦੂਏ ਦਾ ਪਿਸ਼ਾਬ ਸਰਜੀਕਲ ਸਟਰਾਇਕ ਵਾਲੇ ਜਵਾਨਾਂ ਨੇ ਨਾਲ ਲੈ ਲਿਆ ਤੇ ਜਿਸ ਦੀ ਦੁਰਗੰਧ ਕਾਰਨ ਕੁੱਤੇ ਕੁਸਕੇ ਵੀ ਨਹੀਂ ਤੇ ਫ਼ੌਜੀਆਂ ਨੇ ਸਰਜੀਕਲ ਸਟਰਾਇਕ ਨੂੰ ਸਫ਼ਲਤਾਪੂਰਵਕ ਅੰਜ਼ਾਮ ਦੇ ਦਿਤਾ।
ਦਸ ਦਈਏ ਕਿ ਕੇਂਦਰ ਸਰਕਾਰ ਨੇ 29 ਸਤੰਬਰ, 2016 ਨੂੰ ਇਸ ਆਪਰੇਸ਼ਨ ਦੀ ਸਫ਼ਲਤਾ ਦਾ ਐਲਾਨ ਕੀਤਾ ਸੀ ਪਰ ਇਹ ਸਟਰਾਇਕ ਕਿਸਤਰਾਂ ਕੀਤੀ ਗਈ ਇਸ ਦੇ ਪ੍ਰਗਟਾਵੇ ਹੌਲੀ-ਹੌਲੀ ਹੋ ਰਹੇ ਹਨ।