• Home
  • ਮਿਲਖਾ ਸਿੰਘ ਦਾ ਇਤਿਹਾਸ ਦੁਹਰਾਇਆ :-ਕਾਮਨਵੈਲਥ ਤੋਂ ਬਾਅਦ ਹੁਣ ਏਸ਼ੀਆਈ ਖੇਡਾਂ ‘ਚ ਨੀਰਜ ਨੇ ਸੋਨ ਤਗਮਾ ਜਿੱਤਿਆ

ਮਿਲਖਾ ਸਿੰਘ ਦਾ ਇਤਿਹਾਸ ਦੁਹਰਾਇਆ :-ਕਾਮਨਵੈਲਥ ਤੋਂ ਬਾਅਦ ਹੁਣ ਏਸ਼ੀਆਈ ਖੇਡਾਂ ‘ਚ ਨੀਰਜ ਨੇ ਸੋਨ ਤਗਮਾ ਜਿੱਤਿਆ

ਜਕਾਰਤਾ (ਏਜੰਸੀ) :

ਨੌਵਾਂ ਦਿਨ ਭਾਰਤ ਲਈ ਬਹੁਤ ਅਹਿਮੀਅਤ ਵਾਲਾ ਰਿਹਾ। ਅੱਜ ਭਾਰਤ ਲਈ ਅੱਠਵਾਂ ਸੋਨ ਤਮਗ਼ਾ ਲੈਣ ਵਾਲੇ ਨੀਰਜ ਚੋਪੜਾ ਨੇ ਨੇਜਾਬਾਜ਼ੀ ਵਿਚ ਇਤਿਹਾਸ ਰਚਦਿਆਂ ਐਥਲੈਟਿਕਸ ਵਿੱਚ ਉਡਣੇ ਸਿੱਖ ਮਿਲਖਾ ਸਿੰਘ (1958) ਪਿੱਛੋਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਵਿੱਚ ਐਥਲੈਟਿਕਸ ਵਿਚ ਸੋਨ ਤਮਗ਼ਾ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਹਾਸਲ ਕਰ ਲਿਆ।

ਦੇਸ਼ ਲਈ ਏਸ਼ੀਆਈ ਖੇਡਾਂ ਵਿੱਚ ਨੇਜਾਬਾਜ਼ੀ ਖੇਡ 'ਚ ਪਹਿਲਾ ਸੋਨ ਤਮਗ਼ਾ ਜਿੱਤਣ ਵਾਲੇ ਨੀਰਜ ਨੇ 88.06 ਮੀਟਰ ਨੇਜਾ ਸੁੱਟ ਕੇ ਜਿਥੇ ਨਵਾਂ ਨੈਸ਼ਨਲ ਰਿਕਾਰਡ ਵੀ ਕਾਇਮ ਕੀਤਾ ਹੈ, ਉਥੇ ਅਥਲੈਟਿਕਸ ਵਿਚ ਦੂਜਾ ਸੋਨ ਤਮਗ਼ਾ ਭਾਰਤ ਦੀ ਝੋਲੀ ਪਾਇਆ ਹੈ।

ਭਾਰਤ ਦੇ ਝੰਡਾਬਰਦਾਰ ਰਹੇ ਨੀਰਜ ਚੋਪੜਾ ਦੁਆਰਾ ਉਮੀਦਾਂ 'ਤੇ ਖਰਾ ਉਤਰਦਿਆਂ ਸੋਮਵਾਰ ਨੂੰ 18ਵੀਆਂ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਨੇਜਾਬਾਜ਼ੀ ਮੁਕਾਬਲੇ ਵਿੱਚ ਪੰਜ ਵਿੱਚੋਂ ਦੋ ਅਸਫਲ ਕੋਸ਼ਿਸ਼ਾਂ ਮਗਰੋਂ ਮੈਡਲ ਜਿੱਤਿਆ ਗਿਆ। ਚੀਨ ਦੇ ਕੇਜੀਨ ਲੀਊ ਨੇ 82.22 ਮੀਟਰ ਦਾ ਥਰੋ ਸੁੱਟਿਆ ਅਤੇ ਚਾਂਦੀ ਦਾ ਤਮਗ਼ਾ ਲਿਆ ਜਦਕਿ ਤੀਜੀ ਥਾਂ 'ਤੇ ਰਹਿਣ ਵਾਲੇ ਪਾਕਿਸਤਾਨ ਦੇ ਨਦੀਮ ਅਰਸ਼ਦ ਨੇ 80.75 ਮੀਟਰ ਨੇਜਾ ਸੁੱਟ ਕੇ ਕਾਂਸੀ ਦਾ ਤਮਗ਼ਾ ਜਿੱਤਿਆ।