• Home
  • ਅਕਾਲੀ ਦਲ (ਟਕਸਾਲੀ )ਦੀ “ਆਪ! ਨਾਲ ਗਲ ਸਕਦੀ ਹੈ ਦਾਲ – ਸੇਖਵਾਂ ਤੇ ਹਰਪਾਲ ਚੀਮਾ ਦੀ ਹੋਈ ਮੀਟਿੰਗ

ਅਕਾਲੀ ਦਲ (ਟਕਸਾਲੀ )ਦੀ “ਆਪ! ਨਾਲ ਗਲ ਸਕਦੀ ਹੈ ਦਾਲ – ਸੇਖਵਾਂ ਤੇ ਹਰਪਾਲ ਚੀਮਾ ਦੀ ਹੋਈ ਮੀਟਿੰਗ

ਚੰਡੀਗੜ੍ਹ :- ਜਿਉਂ- ਜਿਉਂ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਹੋਣ ਦੇ ਦਿਨ ਨੇੜੇ ਆ ਰਹੇ ਹਨ, ਤਿਉਂ- ਤਿਉਂ ਰਾਜਨੀਤਕ ਪਾਰਟੀਆਂ ਚ ਜੋੜ- ਤੋੜ੍ ਲਈ ਬੈਠਕਾਂ ਤੇਜ਼ ਕਰ ਦਿੱਤੀਆਂ ਹਨ l ਅਕਾਲੀ ਦਲ (ਬਾਦਲ )ਨੂੰ ਅਲਵਿਦਾ ਆਖ ਕੇ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਮਾਝੇ ਦੇ ਜਰਨੈਲਾਂ ਵੱਲੋਂ  ਭਾਵੇਂ ਪਿਛਲੇ ਦਿਨੀਂ ਬਾਦਲ ਦਲ ਤੇ ਕਾਂਗਰਸ ਨੂੰ ਹਰਾਉਣ ਲਈ ਡੈਮੋਕ੍ਰੇਟਿਕ ਅਲਾਇੰਸ ਬਣਾਉਣ ਵਿੱਚ ਸਹਿਮਤੀ ਪ੍ਰਗਟ ਕੀਤੀ ਸੀ ।'ਪਰ  ਸੀਟਾਂ ਦੇ ਲੈਣ ਦੇਣ ਨੂੰ ਲੈ ਕੇ ਅਲਾਇੰਸ ਬਣਾਉਣ ਤੋਂ ਬਾਹਰ ਹੋਏ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੀ ਹੁਣ ਆਮ ਆਦਮੀ ਪਾਰਟੀ ਨਾਲ ਦਾਲ ਗਲ ਸਕਦੀ ਹੈ ।ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਨੌਜਵਾਨ ਆਗੂ ਨਵਤੇਜ ਸਿੰਘ ਸੰਘਾ ਨਾਲ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਦੀ ਹੋਈ ਗੁਪਤ ਮੀਟਿੰਗ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਚ ਲੋਕ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ' ਚ  ਗੱਠਜੋੜ ਹੋਣਾ ਤੈਅ ਹੈ ।