• Home
  • ਕ੍ਰਿਕਟ : ਭਾਰਤ-ਆਸਟਰੇਲੀਆ ਪਹਿਲਾ ਟੈਸਟ ਮੈਚ-ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਭਾਰਤ ਦੀਆਂ 250 ਦੌੜਾਂ

ਕ੍ਰਿਕਟ : ਭਾਰਤ-ਆਸਟਰੇਲੀਆ ਪਹਿਲਾ ਟੈਸਟ ਮੈਚ-ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਭਾਰਤ ਦੀਆਂ 250 ਦੌੜਾਂ

ਐਡੀਲੇਡ: ਭਾਰਤ ਅਤੇ ਆਸਟਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਪਹਿਲਾ ਟੈਸਟ ਮੈਚ ਆਸਟਰੇਲੀਆ ਵਲ ਝੁਕਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ 9 ਵਿਕਟਾਂ ਖੋ ਦਿੱਤੀਆਂ ਹਨ ਪਰ ਬੋਰਡ 'ਤੇ ਕੇਵਲ 250 ਦੌੜਾਂ ਹੀ ਲੱਗੀਆਂ ਹਨ। ਭਾਰਤ ਵਲੋਂ ਪੁਜਾਰਾ ਤੋਂ ਬਿਨਾਂ ਕਿਸੇ ਵੀ ਬੱਲੇਬਾਜ਼ ਨੇ ਦਮ ਨਹੀਂ ਦਿਖਾਇਆ ਜਿਸ ਕਾਰਨ ਭਾਰਤ ਦੀ ਪਾਰੀ ਲੁੜਕ ਗਈ ਹੈ।
ਇਸ ਵਾਰ ਵੀ ਭਾਰਤ ਦੀ ਸਲਾਮੀ ਜੋੜੀ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਰਾਹੁਲ ਨੇ 2 ਅਤੇ ਮੁਰਲੀ ਵਿਜੈ ਨੇ 11 ਦੌੜਾਂ ਬਣਾਈਆਂ। ਇਸੇ ਤਰਾਂ ਕਪਤਾਨ ਕੋਹਲੀ ਵੀ ਕੇਵਲ 3 ਦੌੜਾਂ ਬਣਾ ਕੇ ਚਲਦਾ ਬਣਿਆ। ਰੋਹਿਤ ਸ਼ਰਮਾ ਵੀ ਮੌਕੇ ਦਾ ਫਾਇਦਾ ਨਾ ਉਠਾ ਸਕੇ ਜਿਸ ਕਾਰਨ 37 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਿਆ।
ਕਰੀਜ਼ 'ਤੇ ਟਿਕ ਕੇ ਖੜੇ ਪੁਜਾਰਾ ਨੇ ਸਾਰੇ ਬੱਲੇਬਾਜ਼ਾਂ ਨਾਲ ਸਾਂਝੇਦਾਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸਾਥ ਨਾ ਦਿੱਤਾ ਤੇ ਅਖ਼ੀਰ ਉਹ ਵੀ 123 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਵੇਲੇ ਬੁਮਰਾ ਤੇ ਸ਼ੰਮੀ ਕਰੀਜ਼ 'ਤੇ ਹਨ।