• Home
  • 20 ਸਤੰਬਰ ਦੀ ਚੋਣਾਂ ‘ਚ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਛੁੱਟੀ .ਪਰ..!

20 ਸਤੰਬਰ ਦੀ ਚੋਣਾਂ ‘ਚ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਛੁੱਟੀ .ਪਰ..!

ਚੰਡੀਗੜ੍ਹ (ਖਬਰ ਵਾਲੇ ਬਿਊਰੋ )  ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ /ਬਲਾਕ ਸੰਮਤੀ ਚੋਣਾਂ ਨੂੰ ਨੇਪਰੇ ਚਾੜਨ ਲਈ ਬੀਤੀ ਕੱਲ੍ਹ  18 ਤੋਂ 19 ਸਤੰਬਰ ਤੱਕ ਪੋਲਿੰਗ ਬੂਥਾਂ ਤੇ ਪੰਜਾਬ ਰਾਜ  ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਡਿਊਟੀ ਦੇਣ ਵਾਲੇ ਸਰਕਾਰੀ ਕਰਮਚਾਰੀ ਕੱਲ੍ਹ 20  ਸਤੰਬਰ ਦੀ ਛੁੱਟੀ ਦੀ ਝਾਕ ਕਰ ਚ ਬੈਠੇ ਹਨ । ਪਰ ਜਲੰਧਰ , ਮਾਨਸਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ /ਡਿਪਟੀ   ਵੱਲੋਂ ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ 20 ਸਤੰਬਰ ਦੀ ਛੁੱਟੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ । ਜਦਕਿ ਬਾਕੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਅਜੇ ਤੱਕ ਸਲਾਹ ਮਸ਼ਵਰਾ ਹੀ ਕਰੀ ਜਾ ਰਹੇ ਹਨ ।

ਦੇਰ ਰਾਤ ਤੱਕ ਉਪਰੋਕਤ ਤਿੰਨ ਜ਼ਿਲ੍ਹਿਆਂ ਸਮੇਤ ਹੋਰ ਜ਼ਿਲ੍ਹੇ ਫਤਹਿਗੜ੍ਹ ਸਾਹਿਬ, ਗੁਰਦਾਸਪੁਰ ,ਕਪੂਰਥਲਾ ,ਪਟਿਆਲਾ ,ਬਠਿੰਡਾ ,ਅੰਮ੍ਰਿਤਸਰ ,ਆਦਿ ਜ਼ਿਲ੍ਹਿਆਂ ਚ ਵੀ 20 ਸਤੰਬਰ ਦੀ ਛੁੱਟੀ ਦਾ ਐਲਾਨ  ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਕਰ ਦਿੱਤਾ ਗਿਆ ਹੈ ।

ਦੱਸਣਯੋਗ ਹੈ ਕਿ ਚੋਣਾਂ ਵਾਲੇ ਦਿਨ ਸਾਰੇ ਵਿਭਾਗਾਂ ਚ ਸਰਕਾਰੀ ਛੁੱਟੀ ਹੁੰਦੀ ਹੈ ,ਪਰ ਚੋਣ ਅਮਲਾ ਡਿਊਟੀ ਦੇ ਰਿਹਾ ਹੁੰਦਾ ਹੈ । ਜਦਕਿ ਪਿਛਲੇ ਸਾਲਾਂ ਦੌਰਾਨ ਚੋਣ ਅਮਲੇ ਹਮੇਸ਼ਾ ਅਗਲੇ ਦਿਨ ਛੁੱਟੀ ਦਿੱਤੀ ਜਾਂਦੀ ਹੈ ।