• Home
  • ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਬੰਬ ? ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ

ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਬੰਬ ? ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ

ਅੰਮ੍ਰਿਤਸਰ :- ਸਥਾਨਕ ਕੰਪਨੀ ਬਾਗ ਜਿੱਥੇ ਸਵੇਰੇ ਵੱਡੀ ਗਿਣਤੀ ਚ  ਲੋਕ ਸੈਰ ਕਰਨ ਆਉਂਦੇ ਹਨ ਨੂੰ ਪੰਜਾਬ ਪੁਲਸ ਨੇ ਬੰਬ ਦੀ ਖਬਰ ਮਿਲਣ ਤੇ  ਸੀਲ ਕਰ ਦਿਤਾ ਸੀ, ਪਰ ਦੋ ਘੰਟੇ ਦੀ ਲਈ ਗਈ ਕੰਪਨੀ ਬਾਗ ਦੇ  ਚੱਪੇ ਚੱਪੇ ਤੇ ਤਲਾਸ਼ੀ ਤੋਂ ਬਾਅਦ ਇਸਨੂੰ ਅਫਵਾਹ ਦੱਸਿਆ ਜਾ ਰਿਹਾ ਹੈ ।

ਦੱਸਣਯੋਗ ਹੈ ਕਿ ਅੱਜ ਸਵੇਰੇ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਕੰਪਨੀ ਬਾਗ਼ ਵਿਚ ਬੰਬ ਰੱਖਿਆ ਹੋਇਆ ਹੈੇ । ਜਿਸ ਤੋਂ ਬਾਅਦ ਤੁਰੰਤ ਹਰਕਤ ਚ ਆਉਂਦਿਆਂ ਅੰਮ੍ਰਿਤਸਰ  ਪੁਲੀਸ ਨੇ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਸਨ ਤੇ ਬੰਬ ਨਿਰੋਧਕ ਵਿਸ਼ੇਸ਼ ਦਸਤੇ ਵੀ ਬੁਲਾਏ ਸਨ ।

ਅਤੇ ਇਸ ਸਮੇਂ ਸੈਰ ਕਰ ਰਹੇ ਲੋਕਾਂ ਨੂੰ ਤੁਰੰਤ ਕੰਪਨੀ ਬਾਗ ਚੋਂ ਬਾਹਰ ਜਾਣ ਲਈ ਹਦਾਇਤਾਂ ਕੀਤੀਆਂ ਸਨ ।ਪਰ ਪੁਲਿਸ ਨੂੰ ਇਹ ਅਫਵਾਹ ਹੀ ਲਗ ਰਹੀ ਹੈ ਕਿੳਂਕਿ ਉਨ੍ਹਾਂ ਵੱਲੋਂ ਸਰਚ ਮੁਹਿੰਮ ਚਲਾਉਣ ਦੇ ਬਾਵਜੂਦ ਵੀ ਕੁਝ ਅਜਿਹਾ ਵਿਸਫੋਟਕ ਪਦਾਰਥ ਨਹੀਂ ਮਿਲਿਆ। ਪਰ ਅਜੇ ਤੱਕ ਕੰਪਨੀ ਬਾਗ ਨੂੰ ਪੁਲਿਸ ਵੱਲੋਂ ਸੀਲ ਕੀਤਾ ਹੋਇਆ ਹੈ