• Home
  • ਮੁਕਤਸਰ ਵਿਖੇ ਦਲਿਤ ਔਰਤ ਦੀ ਕੁੱਟਮਾਰ ਮਾਮਲੇ ਦੀ ਐਸ ਸੀ ਬੀ ਸੀ ਫੈਡਰੇਸ਼ਨ ਨੇ ਕੀਤੀ ਨਿੰਦਾ

ਮੁਕਤਸਰ ਵਿਖੇ ਦਲਿਤ ਔਰਤ ਦੀ ਕੁੱਟਮਾਰ ਮਾਮਲੇ ਦੀ ਐਸ ਸੀ ਬੀ ਸੀ ਫੈਡਰੇਸ਼ਨ ਨੇ ਕੀਤੀ ਨਿੰਦਾ

ਮੋਹਾਲੀ (ਜਗਮੋਹਨ ਸੰਧੂ) ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਕਰਮਚਾਰੀ ਫੈਡਰੇਸ਼ਨ (ਰਜਿ) ਪੰਜਾਬ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਹਰਮੀਤ ਸਿੰਘ ਛਿੱਬਰ ਨੇ ਪ੍ਰੈੱਸ ਨੋਟ ਰਾਹੀਂ ਫੈਡਰੇਸ਼ਨ ਵੱਲੋਂ ਮੁਕਤਸਰ ਵਿਖੇ ਦਾ ਉਕਤ ਔਰਤ ਨਾਲ ਹੋਈ ਕੁੱਟਮਾਰ ਦੀ ਕਰੜੀ ਨਿੰਦਾ ਕਰਦੇ ਹੋਏ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਜਥੇਬੰਦਕ ਤੌਰ ਤੇ ਮੁਕਤਸਰ ਵਿਖੇ ਕਾਂਗਰਸੀ ਕੌਂਸਲਰ ਦੇ ਭਰਾਵਾਂ ਵੱਲੋਂ ਕੀਤੀ ਗਈ ਦਲਿਤ ਔਰਤ ਤੇ ਉਸ ਦੀ ਮਾਂ ਦੀ ਕੁੱਟਮਾਰ ਇਸਦੇ ਵਿਰੋਧ ਵਜੋਂ ਮਤੇ ਪਾਸ ਕਰਕੇ ਸਰਕਾਰ ਨੂੰ ਭੇਜਣ । ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੋ ਰਹੇ ਦਲਿਤਾਂ ਤੇ ਅੱਤਿਆਚਾਰ ਬੰਦ ਨਾ ਹੋਏ ਤਾਂ ਫੈਡਰੇਸ਼ਨ ਵੱਲੋਂ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਪ੍ਰੈੱਸ ਨੋਟ ਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਕੀ ਰਹਿੰਦੇ 4 ਦੋਸ਼ੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਜਾਵੇ ।