• Home
  • ਪੰਜਾਬ ‘ਚ 25 ਸਤੰਬਰ ਨੂੰ ਪ੍ਰਾਈਵੇਟ/ ਸਰਕਾਰੀ ਸਕੂਲ -ਕਾਲਜਾਂ ਦੀ ਛੁੱਟੀ ਰਹੇਗੀ

ਪੰਜਾਬ ‘ਚ 25 ਸਤੰਬਰ ਨੂੰ ਪ੍ਰਾਈਵੇਟ/ ਸਰਕਾਰੀ ਸਕੂਲ -ਕਾਲਜਾਂ ਦੀ ਛੁੱਟੀ ਰਹੇਗੀ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪੰਜਾਬ ਵਿੱਚ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਮੌਸਮ ਵਿਭਾਗ ਵੱਲੋਂ ਕੱਲ੍ਹ 25 ਸਤੰਬਰ ਨੂੰ ਵੀ ਭਾਰੀ ਮੀਂਹ ਦੀ ਚਿਤਾਵਨੀ ਤੋਂ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਬੁਲਾਈ ਗਈ ਐਮਰਜੈਂਸੀ ਹਾਲਾਤਾਂ ਮੀਟਿੰਗ ਚ ਕੱਲ੍ਹ 25 ਸਤੰਬਰ ਨੂੰ ਪੰਜਾਬ ਭਰ ਦੇ ਪ੍ਰਾਈਵੇਟ /ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਛੁੱਟੀ ਕਰਨ ਦੇ ਹੁਕਮ ਦਿੱਤੇ ਹਨ ।

ਦੱਸਣਯੋਗ ਹੈ ਕਿ ਪਹਿਲਾਂ ਅੰਮ੍ਰਿਤਸਰ, 'ਪਟਿਆਲਾ ,ਮੋਹਾਲੀ ਤੇ ਰੋਪੜ ਜ਼ਿਲ੍ਹਿਆਂ ਤੇ ਡਿਪਟੀ ਕਮਿਸ਼ਨਰਾਂ ਨੇ ਜ਼ਿਲ੍ਹਾ ਪੱਧਰਾਂ ਤੇ ਵਿਦਿਅਕ ਸੰਸਥਾਵਾਂ ਨੂੰ ਛੁੱਟੀ ਕਰਨ ਦਾ ਫੈਸਲਾ ਕੀਤਾ ਸੀ ।