• Home
  • ਕਾਂਗਰਸ ਆਪਣੇ ਮੈਨੀਫੈਸਟੋ ਦੀ ਸਲਾਹ ਐਨ ਆਰ ਆਈਜ਼ ਤੋਂ ਵੀ ਲੈਣ ਲੱਗੀ -ਰਾਹੁਲ ਗਾਂਧੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦਾ ਸੰਮੇਲਨ ਦੁਬਈ ਚ ਸੱਦਿਆ

ਕਾਂਗਰਸ ਆਪਣੇ ਮੈਨੀਫੈਸਟੋ ਦੀ ਸਲਾਹ ਐਨ ਆਰ ਆਈਜ਼ ਤੋਂ ਵੀ ਲੈਣ ਲੱਗੀ -ਰਾਹੁਲ ਗਾਂਧੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦਾ ਸੰਮੇਲਨ ਦੁਬਈ ਚ ਸੱਦਿਆ

ਚੰਡੀਗੜ੍ਹ, 24 ਫਰਵਰੀ: ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਵਿਦੇਸ਼ਾਂ ‘ਚ ਵਸਦੇ ਐਨ ਆਰ ਆਈ ਸਮਾਜ ਦੇ ਵਿਚਾਰ ਜਾਣਨ ਵਾਸਤੇ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ , ਇੰਡੀਅਨ ਓਵਰਸੀਜ਼ ਕਾਂਗਰਸ ਦੇ ਇੰਚਾਰਜ ਸੈਮ ਪਿਤ੍ਰੋਦਾ,ਹਿਮਾਂਸ਼ੂ ਵਿਆਸ, ਸਕੱਤਰ, ਏਆਈਸੀਸੀ, ਮਧੂ ਯਕਸ਼ੀ, ਸਕੱਤਰ ਏਆਈਸੀਸੀ, ਰਾਜੀਵ ਹੋਵੜਾ ਐਮਪੀ, ਕਨਵੀਟਰ ਮੈਨਿਫੈਸਟੋ ਕਮੇਟੀ ਤੇ ਹੋਰਨਾਂ ਸੀਨੀਅਰ ਆਗ ਦੁਬਈ ‘ਚ ਮੀਟਿੰਗ ਕਰ ਕੇ ਐੱਨ ਆਰ ਆਈ ਸਮਾਜ ਦੀਆਂ ਲੋੜਾਂ ਨੂੰ ਡੂੰਘਾਈ ਨਾਲ ਸਮਝ ਰਹੇ ਹਨ।ਇਸ ਮੌਕੇ ਸੈਮ ਨੇ ਦੱਸਿਆ ਕਿ ਦੁਨੀਆ ਦੇ ਸਾਰੇ ਦੇਸ਼ਾਂ ਅੰਦਰ ਐੱਨਆਰਆਈ ਸਮਾਜ ਵੱਡੀ ਗਿਣਤੀ ਵਿੱਚ ਹੈ। ਰਾਹੁਲ ਗਾਂਧੀ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਦੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਸਮਝੀਏ ਤਾਂ ਜੋ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਤੋਂ ਮਿਲਣ ਵਾਲੇ ਸੁਝਾਅ ਮੈਨੀਫੈਸਟੋ ਕਮੇਟੀ ਦੇ ਮੁਖੀ ਪੀ ਚਿਦੰਬਰਮ ਨੂੰ ਸੌਂਪੇ ਜਾਣਗੇ, ਜਿਨ੍ਹਾਂ ਤੇ ਉਹ ਉਨ੍ਹਾਂ ਨਾਲ ਅਤੇ ਆਪਸ ਚਰਚਾ ਕਰਕੇ ਪਾਰਟੀ ਦੇ ਮੈਨੀਫੈਸਟੋ ‘ਚ ਜਗ੍ਹਾ ਦੇਣਗੇ।ਜ਼ਿਕਰੇ ਖਾਸ ਹੈ ਕਿ ਇਸ ਲਈ 22 ਤੇ 23 ਫਰਵਰੀ ਨੂੰ ਦੁਬਈ ਵਿਖੇ ਇੰਡਿਅਨ ਓਵਰਸੀਜ਼ ਕਾਂਗਰਸ ਵੱਲੋਂ ਇੱਕ ਵੱਡਾ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ 40 ਦੇਸ਼ਾਂ ਦੇ 180 ਲੋਕਾਂ ਨੂੰ ਸੱਦਿਆ ਗਿਆ ਹੈ। ਇਸ ਮੌਕੇ ਵਾਤਾਵਰਨ, ਨਵੀਨਤਮ ਤਕਨੀਕ, ਸਿਹਤ ਸੰਭਾਲ, ਖੇਤੀ, ਸਸ਼ਕਤੀਕਰਨ, ਮਹਿਲਾ ਸ਼ਹਿਰੀਕਰਨ, ਵਿੱਤ, ਵਿਦੇਸ਼ ਨੀਤੀ, ਰੋਜ਼ਗਾਰ ਆਦਿ ਚਰਚਾ ਦੇ ਮੁੱਖ ਵਿਸ਼ੇ ਰਹੇ।ਇਸ ਮੌਕੇ ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਆਈ ਓ ਸੀ ਯੂ ਐੱਸ, ਅਮਰਪ੍ਰੀਤ ਔਲਖ ਪ੍ਰਧਾਨ ਆਈਓਸੀ ਕੈਨੇਡਾ, ਮਨੋਜ  ਸ਼ੇਰੋਨ  ਪ੍ਰਧਾਨ ਆਈਓਸੀ ਆਸਟ੍ਰੇਲੀਆ, ਕਮਲ ਧਾਲੀਵਾਲ ਪ੍ਰਧਾਨ ਆਈ ਓ ਸੀ ਯੂ ਕੇ, ਹਰਜਿੰਦਰ ਚਾਹਲ ਚੇਅਰਮੈਨ ਆਈਓਸੀ ਜਰਮਨੀ, ਰਾਜਵਿੰਦਰ ਸਿੰਘ ਕਨਵੀਨਰ ਆਈਓਸੀ ਯੂਰੋਪ, ਦਿਲਬਾਗ ਚਾਨਾ ਆਈਓਸੀ ਇਟਲੀ, ਮੁਹੰਮਦ ਇਕਬਾਲ ਪ੍ਰਧਾਨ ਆਈਓਸੀ ਸਾਊਦੀ ਅਰਬ, ਜਾਏ ਕੋਚਤੁ ਪ੍ਰਧਾਨ ਆਈਓਸੀ ਸਵਿਜ਼ਰਲੈਂਡ, ਸ਼ੇਰੋਚ ਜੌਰਜ ਪ੍ਰਧਾਨ ਆਈ ਓ ਸੀ ਆਸਟਰੀਆ, ਵਰਿੰਦਰ ਵਸ਼ਿਸ਼ਟ, ਹਰਬਚਨ ਸਿੰਘ, ਪਵਨ ਦੀਵਾਨ, ਜਨਰਲ ਸਕੱਤਰ, ਪੀਪੀਸੀਸੀ ਵੀ ਮੌਜੂਦ ਰਹੇ।