• Home
  • ਜਿਲ੍ਹਿਆਂ ਵਾਲੇ ਬਾਗ ਦੀ ਸ਼ਤਾਬਦੀ ਤੇ ਗੋਰਿਆਂ ਦੀ ਨੀਤੀ ਅਪਣਾਈ ਭੂਰਿਆਂ ਨੇ ! ਅੰਮ੍ਰਿਤਸਰ ਚ ਧਾਰਾ 144 ਲੱਗੀ :- ਪੜ੍ਹੋ ਵਿਸ਼ੇਸ਼ ਖ਼ਬਰ

ਜਿਲ੍ਹਿਆਂ ਵਾਲੇ ਬਾਗ ਦੀ ਸ਼ਤਾਬਦੀ ਤੇ ਗੋਰਿਆਂ ਦੀ ਨੀਤੀ ਅਪਣਾਈ ਭੂਰਿਆਂ ਨੇ ! ਅੰਮ੍ਰਿਤਸਰ ਚ ਧਾਰਾ 144 ਲੱਗੀ :- ਪੜ੍ਹੋ ਵਿਸ਼ੇਸ਼ ਖ਼ਬਰ

   
ਅੰਮ੍ਰਿਤਸਰ 11 ਅਪ੍ਰੈਲ (ਜਸਬੀਰ ਸਿੰਘ ਪੱਟੀ) ਸ਼ਹੀਦਾਂ ਦੀ ਧਰਤੀ  ਜਲਿ•ਆਵਾਲਾ ਬਾਗ ਵਿਖੇ ਮਨਾਈ ਜਾ ਰਹੀ ਸ਼ਹੀਦੀ ਸ਼ਤਾਬਦੀ ਲਈ ਭਾਂਵੇ ਕੋਈ ਵੀ ਵਿਸ਼ੇਸ਼ ਪ੍ਰਬੰਧ ਨਹੀ ਕੀਤੇ ਗਏ ਪਰ ਅੱਜ ਤੋ 100 ਪਹਿਲਾਂ ਜਲਿ•ਆਵਾਲੇ ਬਾਗ  ਦਾ ਗੋਲੀ ਕਾਂਡ ਉਸ ਵੇਲੇ ਵਾਪਰਿਆ ਸੀ ਜਦੋਂ ਅੰਮ੍ਰਿਤਸਰ ਵਿੱਚ 144 ਲੱਗੀ ਸੀ ਤੇ 12 ਤੇ 13 ਅਪ੍ਰ੍ਰੈਲ ਨੂੰ ਮਨਾਈ ਜਾ ਰਹੀ ਸ਼ਤਾਬਦੀ ਸਮਾਗਮ ਵੀ ਸ਼ਹਿਰ ਵਿੱਚ 144 ਲੱਗੀ ਵਿੱਚ ਹੀ ਮਨਾਏ ਜਾਣਗੇ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਗੋਰੇ ਅੰਗਰੇਜਾਂ ਦੇ ਜਾਣ ਤੋ ਬਾਅਦ ਅੱਜ ਭੂਰੇ ਅੰਗਰੇਜ਼ ਵੀ ਉਹਨਾਂ ਦੇ ਪਦ ਚਿੰਨ•ਾ ਤੇ ਚੱਲਦਿਆ 144 ਲਗਾ ਦਿੱਤੀ ਗਈ ਹੈ ਤੇ ਕਿਸੇ ਵੀ ਜਥੇਬੰਦੀ ਨੂੰ ਕਿਸੇ ਵੀ ਪ੍ਰਕਾਰ ਦੀ ਰੈਲੀ ਤੇ ਮਾਰਚ ਨਹੀ ਕਰਨ ਦੀ ਸਖਤ ਮਨਾਹੀ ਕੀਤੀ ਗਈ ਹੈ। ਉਲੰਘਣਾ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ।

          13 ਅਪ੍ਰੈਲ 1919 ਨੂੰ ਜਲਿ•ਆਵਾਲੇ ਬਾਗ ਦਾ ਸਾਕਾ ਉਸ ਵੇਲੇ ਹੋਇਆ ਸੀ ਜਦੋ ਰੌਲਟ ਐਕਟ ਦੇ ਖਿਲਾਫ ਸਾਰੇ ਦੇਸ਼ ਵਿੱਚ ਰੈਲੀਆ ਮੁਜਾਹਰੇ ਤੇ ਧਰਨੇ ਲੱਗ ਰਹੇ ਸਨ। ਅੰਮ੍ਰਿਤਸਰ ਵਿੱਚ 6 ਅਪ੍ਰੈਲ ਨੂੰ ਹੋਈ ਹੜਤਾਲ ਦੀ ਕਾਮਯਾਬੀ ਨੂੰ ਵੇਖਦਿਆ ਤੱਤਕਾਲੀ ਇਨਕਲਾਬੀ ਆਗੂ ਸੱਤਿਆਪਾਲ ਚੌਧਰੀ ਤੇ ਡਾ. ਸੈਫਦੀਨ ਕਿਚਲੂ ਨੂੰ ਜਿਲ•ਾ ਪ੍ਰਸ਼ਾਸ਼ਨ ਨੇ ਗ੍ਰਿਫਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ ਸੀ ਤੇ 10 ਅਪ੍ਰੈਲ ਨੂੰ ਸ਼ਹਿਰ ਦੀ ਜਨਤਾ ਨੇ ਇਕੱਠੇ ਹੋ ਕੇ ਡੀ ਸੀ ਦੇ ਘਰ ਦਾ ਜਦੋਂ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਸਟੇਸ਼ਨ ਲਾਗੇ ਗੋਲੀ ਚਲਾ ਕੇ ਇੱਕ ਦਰਜਨ ਦੇ ਕਰੀਬ ਵਿਅਕਤੀਆ ਨੂੰ ਮਾਰ ਦਿੱਤਾ। ਸ਼ਹਿਰ ਵਿੱਚ ਕਰਫਿਊ ਲੱਗਾ ਹੋਣ ਕਰਕੇ 13 ਅਪ੍ਰੈਲ 1919 ਨੂੰ ਜਲਿ•ਆਵਾਲੇ ਬਾਗ ਵਿਖੇ ਰੋਸ ਇਕੱਠ ਕਰਨ ਦਾ ਫੈਸਲਾ ਕੀਤਾ ਤਾਂ ਬ੍ਰਿਗੇਡੀਅਰ ਡਾਇਰ ਵੱਲੋ ਗੋਲੀ ਚਲਾ ਕੇ ਇਸ ਇਕੱਠ ਵਿੱਚ ਸ਼ਾਮਲ ਸੈਕੜੇ ਵਿਅਕਤੀਆ ਨੂੰ ਗੋਲੀਆ ਮਾਰ ਕੇ ਮਾਰ ਦਿੱਤਾ ਜਦ ਕਿ ਹਜਾਰਾਂ ਦੀ ਗਿਣਤੀ ਵਿੱਚ ਫੱਟੜ ਹੋਏ। 

        13 ਅਪ੍ਰੈਲ 1919 ਨੂੰ ਸ਼ਹਿਰ ਵਿੱਚ 144 ਲੱਗੀ ਹੋਣ ਕਾਰਨ ਚਾਰ ਬੰਦੇ ਇਕੱਠੇ ਹੋਣ ਦੀ ਇਜਾਜਤ ਨਹੀ ਦਿੱਤੀ ਸੀ ਅਤੇ ਅੱਜ ਵੀ ਸ਼ਹਿਰ ਵਿੱਚ 144 ਲੱਗੀ ਹੋਈ ਹੈ ਤੇ ਸਾਰੇ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਉਸੇ ਤਰ•ਾ ਹੀ ਤਬਦੀਲ ਕਰ ਦਿੱਤਾ ਗਿਆ ਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ, ਘੋੜਸਵਾਰ, ਬੰਬ ਬਲਾਸਟ ਸਕੁਆਡ ਤੇ ਵੱਡੀ ਗਿਣਤੀ ਵਿੱਚ ਵਹੀਕਲਾਂ ਤੇ ਗੰਨਾਂ ਬੀੜ ਕੇ ਚੌਕਾਂ ਵਿੱਚ ਖੜੇ ਕਰ ਦਿੱਤਾ ਗਿਆ ਹੈ। ਜਲਿ•ਆਵਾਲੇ ਬਾਗ ਦੇ ਆਲੇ ਦੁਆਲੇ ਤਿੰਨ ਪ੍ਰਕਾਰ ਦਾ ਘੇਰਾ ਪਾ ਦਿੱਤਾ ਗਿਆ। ਪਹਿਲੇ ਘੇਰੇ ਵਿੱਚ ਪੰਜਾਬ ਪੁਲੀਸ ਦੇ ਕਰਮਚਾਰੀ ਹੋਣਗੇ , ਦੂਸਰੇ ਘੇਰੇ ਵਿੱਚ ਸੀ ਆਰ ਪੀ ਐਫ ਤੇ ਤੀਸਰੇ ਘੇਰੇ ਵਿੱਚ ਕਮਾਂਡੋ ਤੇ ਸਵੈਟ ਦੇ ਜਵਾਨ ਸ਼ਾਮਲ ਕੀਤੇ ਗਏ ਹਨ। ਇਸ ਸਮਾਗਮ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਦੇਸ਼ ਦੇ ਉਪ ਰਾਸ਼ਟਰਪਤੀ ਜਨਾਬ ਵੈਕਈਆ ਨਾਉਡੂ, ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੰਤਰੀ ਸੰਤਰੀ ਸ਼ਾਮਲ ਹੋ ਰਹੇ ਹਨ। ਦੇਸ਼ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਅੱਜ ਕਲ• ਜਲਿ•ਆਵਾਲਾ ਬਾਗ ਵੈਲਫੇਅਰ ਟਰੱਸਟ ਦੇ ਚੇਅਰਮੈਨ ਹਨ ਪਰ ਉਹ ਇਸ ਸਮਾਗਮ ਵਿੱਚ ਨਹੀ ਪੁੱਜ ਰਹੇ। 
         ਜਿਲ•ੇ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਦਾ ਕਹਿਣਾ ਹੈ ਕਿ 13 ਅਪ੍ਰੈਲ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਜਦ ਕਿ ਡਿਪਟੀ ਕਮਿਸ਼ਨਰ ਪੁਲੀਸ ਸ੍ਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ 144 ਲੱਗੀ ਹੋਈ ਹੈ ਤੇ ਕਿਸੇ ਵੀ ਪ੍ਰਕਾਰ ਦੀ ਰੈਲੀ ਤੇ ਮਾਰਚ ਨਹੀ ਕਰ ਦਿੱਤਾ ਜਾਵੇਗਾ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਪਹਿਲੀ ਗੱਲ ਤੋ ਦੋਹਾਂ ਸਿਵਲ ਤੇ ਪੁਲੀਸ ਅਧਿਕਾਰੀਆ ਦਾ ਆਪਸ ਵਿੱਚ ਕੋਈ ਸੁਮੇਲ ਨਹੀ ਹੈ। ਪੰਜਾਬ .ਸਟੂਡੈਂਟਸ ਯੂਨੀਅਨ ਵਾਲਿਆ ਦੇ ਕਹਿਣਾ ਹੈ ਕਿ ਉਹ ਕੰਪਨੀ ਬਾਗ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ ਤੇ ਉਥੋ ਇਨਕਲਾਬੀ ਨਾਅਰੇ ਮਾਰਦੇ ਹੋਏ ਜਲਿ•ਆਵਾਲੇ ਬਾਗ ਵੱਲ ਵੱਧਣਗੇ। ਉਹਨਾਂ ਵੱਲੋ ਪਿਛਲੇ ਤਿੰਨ ਮਹੀਨਿਆ ਤੋ ਤਿਆਰੀਆ ਆਰੰਭੀਆ ਹੋਈਆ ਹਨ ਤੇ ਉਹ ਪਿੰਡ ਪਿੰਡ ਜਾ ਕੇ ਵਿਦਿਆਰਥੀਆ ਤੇ ਨੌਜਵਾਨਾਂ ਨੂੰ ਜਲਿ•ਆਵਾਲੇ ਬਾਗ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਭਾਗ ਲੈਣ ਲਈ ਸੱਦਾ ਦੇ ਚੁੱਕੇ ਹਨ। ਵਿਦਿਆਰਥੀਆ ਦੇ ਵੀ 10 ਹਜ਼ਾਰ ਦੇ ਕਰੀਬ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸੇ ਤਰ•ਾ ਸੂਬੇ ਵਿਚਲੀਆ ਵੱਖ ਵੱਖ ਕਿਸਾਨ ਜਥੇਬੰਦੀਆ ਵੱਲੋ ਬਣਾਈ ਗਈ 21 ਮੈਂਬਰੀ ਕਮੇਟੀ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪੁੱਜਣ ਦੀ ਆਸ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਭਗਤ ਸਿੰਘ ਦਾ ਕਹਿਣਾ ਹੈ ਕਿ ਉਹ ਗਰੀਨ ਐਵੇਨਿਊ ਦੇ ਅਨੰਦ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ ਜਿਥੇ ਉਹ ਪੈਦਲ ਮਾਰਚ ਕਰਦੇ ਹੋਏ ਜਲਿ•ਆਵਾਲੇ ਬਾਗ ਵਿਖੇ ਪੁੱਜਣਗੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਗਿਣਤੀ 50 ਹਜਾਰ ਤੋ ਵੀ ਵਧੇਰੇ ਹੋਵੇਗੀ।
        ਜਲਿ•ਆਵਾਲੇ ਬਾਗ ਵਿਖੇ ਜਗ•ਾ ਬਹੁਤ ਘੱਟ ਹੈ ਤੇ ਉਥੇ ਸਿਰਫ ਪੰਜ ਹਜਾਰ ਤੋ ਵੱਧ ਲੋਕ ਸਮਾ ਨਹੀ ਸਕਦੇ ਤੇ ਜੇਕਰ ਵੱਡੀ ਗਿਣਤੀ ਵਿੱਚ ਲੋਕ ਭਾਗ ਲੈਣ ਲਈ ਪੁੱਜ ਜਾਂਦੇ ਹਨ ਤਾਂ ਫਿਰ ਪ੍ਰਸ਼ਾਸ਼ਨ ਲਈ ਸੰਭਾਲਣਾ ਔਖਾ ਹੋ ਜਾਵੇਗਾ ਤੇ ਹਾਲਾਤ 1919 ਵਾਲੇ ਵੀ ਬਣ ਸਕਦੇ ਹਨ ਕਿਉਕਿ ਸਰਕਾਰ ਤੇ ਪ੍ਰਸ਼ਾਸ਼ਨ ਨੇ ਸੁਰੱਖਿਆ ਪ੍ਰਬੰਧ ਤਾਂ ਜਰੂਰ ਵੰਨ ਸੁਵੰਨੀ ਪੁਲੀਸ ਤਾਇਨਾਤ ਕਰ ਲਏ ਹਨ ਪਰ ਸਿਵਲ ਪ੍ਰਬੰਧ ਕੋਈ ਵੀ ਦਿਖਾਈ ਨਹੀ ਦੇ ਰਹੇ। ਦੂਸਰੇ ਪਾਸੇ ਵਿਸਾਖੀ ਕਾਰਨ ਵੀ ਸ਼ਰਧਾਲੂਆ ਦੀ ਵੱਡੀ ਭੀੜ ਜਮਾ ਹੋਣ ਦੇ ਆਸਾਰ ਹਨ। ਵਿਡੰਬਨਾ ਇਹ ਹੈ ਕਿ 13 ਅਪ੍ਰੈਲ 1919 ਵਾਲੇ ਦਿਨ ਵੀ ਵੈਸਾਖੀ ਦੇ ਤਿਉਹਾਰ ਸਮੇਂ ਵੀ ਸ਼ਹਿਰ 144 ਤੇ ਕਰਫਿਉ ਲੱਗਾ ਦਿੱਤਾ ਸੀ ਤੇ 13 ਅਪ੍ਰੈਲ 2019 ਨੂੰ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ  ਵੀ ਧਾਰਾ 144 ਵਿੱਚ ਹੀ ਦਿੱਤੀ ਜਾਵੇਗੀ। ਗੋਰੇ ਅੰਗਰੇਜ਼ਾਂ ਵਾਂਗ ਹੀ ਭੂਰੇ ਅੰਗਰੇਜ਼ਾਂ ਦਾ ਨਾਮ ਵੀ ਜਨਰਲ ਡਾਇਰ ਤੇ ਉਡਵਾਇਰ ਵਾਲੀ ਪੱਤਰੀ ਵਿੱਚ ਲਿਖਿਆ ਜਾਵੇਗਾ ਜਿਹਨਾਂ ਵੱਲੋ ਅਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਅਦ ਵੀ ਦੇਸ਼ ਵਾਸੀਆ ਨੂੰ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋ ਰੋਕਣ ਲਈ ਧਾਰਾ 144 ਦੀ ਵਰਤੋ ਕੀਤੀ ਜਾ ਰਹੀ ਹੈ।