• Home
  • ਆਪਣਾ ਫੈਸਲਾ ਨਹੀਂ ਬਦਲਾਂਗਾ : ਫੂਲਕਾ

ਆਪਣਾ ਫੈਸਲਾ ਨਹੀਂ ਬਦਲਾਂਗਾ : ਫੂਲਕਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਆਪ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਫਿਰ ਦੁਹਰਾਇਆ ਹੈ ਕਿ ਉਹ ਅਸਤੀਫ਼ਾ ਦੇਣ ਵਾਲਾ ਫ਼ੈਸਲਾ ਨਹੀਂ ਬਦਲਣਗੇ। ਉਨਾਂ ਦਸਿਆ ਕਿ ਉਨਾਂ ਦੀ ਇਸ ਮੁੱਦੇ 'ਤੇ ਕੇਜਰੀਵਾਲ ਨਾਲ ਮੁਲਾਕਾਤ ਹੋ ਚੁੱਕੀ ਹੈ ਤੇ ਉਹ ਵੀ ਕਾਫ਼ੀ ਹੱਦ ਤਕ ਉਨਾਂ ਨਾਲ ਸਹਿਮਤ ਹਨ। ਐਸਆਈਟੀ ਦੇ ਗਠਨ ਬਾਰੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਜਿਹੜੀ ਐਫ਼ਆਈ ਆਰ ਦੀਆਂ ਕਾਪੀਆਂ ਐਸਆਈਟੀ ਨੂੰ ਦਿਤੀਆਂ ਗਈਆਂ ਹਨ ਉਨਾਂ ਵਿਚ ਪੁਲਿਸ ਨੂੰ ਅਣਪਛਾਤਾ ਦਸਿਆ ਗਿਆ ਹੈ ਤੇ ਇਸ ਦੇ ਜ਼ਰੀਏ ਕਾਂਗਰਸ ਬਾਦਲ ਪਰਵਾਰ ਸਮੇਤ ਹੋਰ ਮੁਲਜ਼ਮਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਇਸ ਨਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਜ਼ੀਰੋ ਕਰਨ ਵਾਲੀ ਗੱਲ ਹੋ ਜਾਵੇਗੀ। ਉਨਾਂ ਇਸ ਸਮੇਂ ਐਫ਼ਆਈਆਰ ਦੀਆਂ ਕਾਪੀਆਂ ਵੀ ਐਸਆਈਟੀ ਨੂੰ ਭੇਜੀਆਂ ਤੇ ਮੰਗ ਕੀਤੀ ਕਿ ਦੋਸ਼ੀਆਂ ਵਿਰੁਧ ਛੇਤੀ ਤੋਂ ਛੇਤੀ ਸਖ਼ਤ ਕਾਰਵਾਈ ਕੀਤੀ ਜਾਵੇ।