• Home
  • ਮਜੀਠੀਆ ਨੂੰ ਗੋਲੀ ਲੱਗਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ-ਪੜੋ ਸੱਚਾਈ

ਮਜੀਠੀਆ ਨੂੰ ਗੋਲੀ ਲੱਗਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ-ਪੜੋ ਸੱਚਾਈ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਗੋਲੀ ਲੱਗਣ ਦੀ ਅਫ਼ਵਾਹ ਦਾ ਬਾਜ਼ਾਰ ਸ਼ੋਸ਼ਲ ਮੀਡੀਆ 'ਤੇ ਗਰਮ ਹੈ। ਕੁਝ ਲੋਕਾਂ ਵਲੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਲੈ ਕੇ ਪੋਸਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਜਦਕਿ ਅਸਲ ਸੱਚਾਈ ਇਹ ਹੈ ਕਿ ਜਿਸ ਫ਼ੋਟੋ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਉਹ ਫ਼ੋਟੋ ਸੰਮਤੀ ਵੋਟਾਂ ਵਾਲੇ ਦਿਨ ਦੀ ਹੈ ਅਤੇ ਜਿਸ ਵਿਚ ਇਕ ਅਕਾਲੀ ਵਰਕਰ ਲੁਧਿਆਣਾ ਜ਼ਿਲੇ ਦੇ ਸਾਹਨੇਵਾਲ ਹਲਕੇ 'ਚ ਲੜਾਈ ਦੌਰਾਨ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦਾ ਪਤਾ ਲੈਣ ਲਈ ਸਿਵਲ ਹਸਪਤਾਲ 'ਚ ਸਾਬਕਾ ਮੰਤਰੀ ਅਤੇ ਵਿਧਾਇਕ ਸ਼ਰਨਜੀਤ ਸਿੰਘ ਢਿਲੋਂ ਪੁੱਜੇ ਸਨ ਤੇ ਹਸਪਤਾਲ ਦੇ ਬੈਡ ਉਪਰ ਪਏ ਜ਼ਖ਼ਮੀ ਅਕਾਲੀ ਵਰਕਰ ਦੀ ਸ਼ਕਲ ਕਿਸੇ ਸ਼ਰਾਰਤੀ ਅਨਸਰ ਨੇ ਐਡਿਟ ਕਰਕੇ  ਬਿਕਰਮ ਮਜੀਠੀਆ ਵਰਗੀ ਬਣਾ ਦਿੱਤੀ ।ਜਦਕਿ ਉਹ ਬਿਕਰਮ ਮਜੀਠੀਆ ਨਹੀਂ ਹਨ।

ਦਸ ਦਈਏ ਕਿ ਇਹ ਫ਼ੋਟੋ 'ਖ਼ਬਰ ਵਾਲੇ ਡਾਟ ਕਾਮ' ਕੋਲ ਤਾਂ ਚੋਣਾਂ ਵਾਲੇ ਦਿਨ ਹੀ ਪਹੁੰਚ ਗਈ ਸੀ ,ਪਰ ਬਹੁਤ ਸਾਰੇ ਪਾਠਕਾਂ ਤੇ ਅਫ਼ਸਰਾਂ ਵਲੋਂ ਇਸ ਖ਼ਬਰ ਦੀ ਸੱਚਾਈ ਜਾਣਨ ਲਈ ਆਏ ਫ਼ੋਨਾਂ ਤੋਂ ਬਾਅਦ ਅਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਲਈ ਇਸ ਸੱਚਾਈ ਨੂੰ ਨਸ਼ਰ ਕਰ ਰਹੇ ਹਾਂ।