• Home
  • ਐਡਵੋਕੇਟ ਜਨਰਲ ਕੀ ਕਰਦੇ ਰਹੇ : ਯੂਨਾਇਟਡ ਸਿੱਖ ਮੂਵਮੈਂਟ ਨੇ ਮੁੱਖ ਸਕੱਤਰ ਨੂੰ ਪੁਛਿਆ

ਐਡਵੋਕੇਟ ਜਨਰਲ ਕੀ ਕਰਦੇ ਰਹੇ : ਯੂਨਾਇਟਡ ਸਿੱਖ ਮੂਵਮੈਂਟ ਨੇ ਮੁੱਖ ਸਕੱਤਰ ਨੂੰ ਪੁਛਿਆ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਯੂਨਾਇਟਡ ਸਿੱਖ ਮੂਵਮੈਂਟ ਦੇ ਆਗੂ ਚੰਨਣ ਸਿੰਘ ਸਿੱਧੂ ਨੇ ਮੁੱਖ ਸਕੱਤਰ ਨੂੰ ਲੀਗਲ ਨੋਟਿਸ ਭੇਜ ਕੇ ਪੁਛਿਆ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਫ਼ੈਸਲਿਆਂ ਵਿਰੁਧ ਹਾਈ ਕੋਰਟ ਵਿਚ ਪਟੀਸ਼ਨਾਂ ਪੈ ਰਹੀਆਂ ਸਨ ਤੇ ਉਨਾਂ ਪਟੀਸ਼ਨਾਂ 'ਤੇ ਸਰਕਾਰ ਵਿਰੁਧ ਫੈਸਲੇ ਆ ਰਹੇ ਸਨ ਤਾਂ ਉਸ ਸਮੇਂ ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਤੇ ਉਨਾਂ ਨਾਲ ਕੰਮ ਕਰਦੀ ਟੀਮ ਕਿਥੇ ਸੀ? ਉਨਾਂ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਬਹਿਬਲ ਗੋਲੀਕਾਂਡ 'ਚ ਨਾਮਜ਼ਦ ਕੀਤੇ ਗਏ ਪੁਲਿਸ ਅਧਿਕਾਰੀਆਂ ਵਲੋਂ ਪਾਈ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ ਘੰਟਿਆਂ ਤਕ ਚੱਲੀ ਪਰ ਐਡਵੋਕੇਟ ਜਨਰਲ ਨਾ ਤਾਂ ਆਪ ਹਾਈਕੋਰਟ 'ਚ ਪਹੁੰਚੇ ਤੇ ਨਾ ਹੀ ਉਨਾਂ ਦੀ ਟੀਮ ਦਾ ਕੋਈ ਵਕੀਲ ਹਾਈਕੋਰਟ 'ਚ ਹਾਜ਼ਰ ਹੋਇਆ। ਇਸ ਤੋਂ ਬਾਅਦ ਅਕਾਲੀ ਦਲ ਦੀ ਰੈਲੀ ਰੱਦ ਹੋਣ ਦਾ ਮਾਮਲਾ ਹਾਈਕੋਰਟ ਪਹੁੰਚਿਆ ਤਾਂ ਉਸ ਸਮੇਂ ਵੀ ਇਸ ਟੀਮ 'ਚੋਂ ਕੋਈ ਵੀ ਹਾਈਕੋਰਟ 'ਚ ਹਾਜ਼ਰ ਨਾ ਹੋਇਆ। ਜਦੋਂ ਇਸ ਸਬੰਧੀ ਐਡਵੋਕੇਟ ਜਨਰਲ ਨੂੰ ਉਨਾਂ ਦਾ ਪੱਖ ਪੁਛਿਆ ਗਿਆ ਤਾਂ ਉਨਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।