• Home
  • ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਚ ਕੀ ਹੋ ਸਕਦਾ ਹੈ ਫੈਸਲਾ ?

ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਚ ਕੀ ਹੋ ਸਕਦਾ ਹੈ ਫੈਸਲਾ ?

ਚੰਡੀਗੜ੍ਹ :- ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਦੀ ਪਹਿਲੀ ਹੋ 10 :30 ਵਜੇ ਪੰਜਾਬ ਸਿਵਲ ਸਕੱਤਰੇਤ ਚ ਹੋ ਰਹੀ ਕੈਬਨਿਟ ਮੀਟਿੰਗ ਚ ਮੁਹਾਲੀ ਵਿਖੇ ਮੈਡੀਕਲ ਕਾਲਜ ਸ਼ੁਰੂ ਕਰਨ ਤੇ ਪਟਿਆਲਾ ਵਿਖੇ ਬਣਾਈ ਜਾਣ ਵਾਲੀ ਖੇਡ ਯੂਨੀਵਰਸਿਟੀ ਦਾ ਮੁੱਖ ਏਜੰਡਾ ਹੈ । ਇਸ ਤੋਂ ਇਲਾਵਾ ਸਕਿੱਲ ਡਿਵੈਲਮੈਂਟ ਵਿਭਾਗ ਨੂੰ ਤਕਨੀਕੀ ਸਿੱਖਿਆ ਵਿਭਾਗ ਅਧੀਨ ਲਿਆਉਣ ਦਾ ਵੀ ਏਜੰਡਾ ਹੈ ਕਿਉਂਕਿ ਪਹਿਲਾਂ ਸਰਕਾਰ ਵੱਲੋਂ ਸਕਿਲਡ ਡਿਵੈਲਮੈਂਟ ਵਿਭਾਗ ਨੂੰ ਇੰਪਲਾਈਮੈਂਟ ਜਨਰੇਸ਼ਨ ਵਿਭਾਗ ਅਧੀਨ ਲਿਆਉਣ ਦਾ ਫੈਸਲਾ ਕੀਤਾ ਸੀ ਅਤੇ ਸੂਬਾ ਸਰਕਾਰ ਹੁਣ ਇੰਪਲਾਈਮੈਂਟ ਜਨਰੇਸ਼ਨ ਵਿਭਾਗ ਦਾ ਨਾਂ ਤਬਦੀਲ ਕਰਨ ਲਈ ਵੀ ਸੋਚ ਰਹੀ ਹੈ ।ਇਹ ਵੀ ਪਤਾ ਲੱਗਾ ਹੈ ਕਿ ਮੁਲਾਜ਼ਮਾਂ ਦੇ ਬਕਾਏ ਡੀਏ ਦੀ ਕਿਸ਼ਤ ਤੇ ਹੋਰ ਮੰਗਾਂ ਸਬੰਧੀ ਵੀ ਚਰਚਾ ਹੋਵੇਗੀ ,ਕਿਉਂਕਿ ਦੋ ਦਿਨ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਵਾਅਦਾਖਿਲਾਫ਼ੀ ਖਿਲਾਫ਼ ਗੇਟ ਰੈਲੀ ਕਰਕੇ 10 ਜੂਨ ਤੋਂ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਦੀ ਧਮਕੀ ਦਿੱਤੀ ਗਈ ਹੈ ।