• Home
  • “ਆਪ”ਦੇ ਜੱਸੋਵਾਲ ਨੂੰ ਸਾਬਕਾ ਅਕਾਲੀ ਐਮ ਪੀ ,ਬਿੱਟੂ ,ਦਾਖਾ ਤੇ ਵੈਦ ਨੇ ਕਿਹਾ ਕਾਂਗਰਸ ਚ “ਜੀ ਆਇਆਂ ਨੂੰ” !

“ਆਪ”ਦੇ ਜੱਸੋਵਾਲ ਨੂੰ ਸਾਬਕਾ ਅਕਾਲੀ ਐਮ ਪੀ ,ਬਿੱਟੂ ,ਦਾਖਾ ਤੇ ਵੈਦ ਨੇ ਕਿਹਾ ਕਾਂਗਰਸ ਚ “ਜੀ ਆਇਆਂ ਨੂੰ” !

ਲੁਧਿਆਣਾ , 15 ਅਪਰੈਲ-
ਲੁਧਿਆਣਾ ਵਿਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਅਾ ਜਦੋਂ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇਂ ਜਾਂਦੇ ਸਵ. ਬਾਪੂ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਅਤੇ ਆਮ ਆਦਮੀ ਪਾਰਟੀ , ਯੂਥ ਵਿੰਗ ਲੁਧਿਆਣਾ ਦੇ ਰਹਿ ਚੁੱਕੇ ਪ੍ਰਧਾਨ ਅਮਰਿੰਦਰ ਸਿੰਘ ਜੱਸੋਵਾਲ ਨੇਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅੱਜ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅੈਮ ਪੀ ਰਵਨੀਤ ਸਿੰਘ ਬਿੱਟੂ, ਵਧਾਇਕ ਕੁਲਦੀਪ ਸਿੰਘ ਵੈਦ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਹਾਜਰੀ ਵਿਚ ਆਪਣੇ ਸੈਂਕੜੇ ਨੌਜਵਾਨ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ, ਕਿ੍ਸ਼ਨ ਕੁਮਾਰ ਬਾਵਾ, ਦਰਸ਼ਨ ਸਿੰਘ ਸ਼ੰਕਰ, ਅਮਰਜੀਤ ਸਿੰਘ ਟਿੱਕਾ, ਅਮਰੀਕ ਸਿੰਘ ਆਲੀਵਾਲ ਹੋਰ ਸੀਨੀਅਰ ਕਾਂਗਰਸ ਨੇਤਾ ਵੀ ਹਾਜਰ ਸਨ ।
ਸ. ਬਿੱਟੂ ਨੇ ਇਸ ਸਮੇਂ ਮੀਡੀਆ ਨਾਲ ਗਲ ਕਰਦੇ ਕਿਹਾ ਸਵ. ਬਾਪੂ ਜਗਦੇਵ ਸਿੰਘ ਜੱਸੋਵਾਲ ਪੰਜਾਬ ਦੇ ਸਭਿਆਚਾਰਕ ਅਤੇ ਰਾਜਨੀਤਕ ਖੇਤਰ ਦੀ ਇਕ ਨਾਮਵਰ ਸਖਸ਼ੀਅਤ ਸਨ ਅਤੇ ਇਸ ਪਰਵਾਰ ਦਾ ਪੰਜਾਬ ਸਮੁਚੇ ਪੰਜਾਬ ਵਿਚ ਭਾਰੀ ਸਤਿਕਾਰ ਹੈ। ਅਮਰਿੰਦਰ ਜੱਸੋਵਾਲ ਦਾ ਪਾਰਟੀ ਚ ਸੁਆਗਤ ਕਰਦੇ ਸ. ਬਿੱਟੂ ਨੇ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਕਾਫੀ ਮਜਬੂਤੀ ਮਿਲੇਗੀ ਅਤੇ ਪਾਰਟੀ ਅੰਦਰ ਸ. ਜੱਸੋਵਾਲ ਦੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਵਰਤਿਆ ਜਾਵੇਗਾ ਅਤੇ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ । ਸ. ਬਿਟੂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਉਹ ਪਿੱਛਲੇ 5 ਸਾਲਾਂ ਦੀ ਆਪਣੀ ਲੋਕ ਸਭਾ ਅੰਦਰ ਅਤੇ ਹਲਕੇ ਵਿਚ ਕੀਤੀ ਸ਼ਾਨਦਾਰ ਕਾਰਗੁਜਾਰੀ ਦੇ ਆਧਾਰ ਤੇ ਜਨਤਾ ਦਾ ਫਿਰ ਤੋਂ ਸਹਿਯੋਗ ਮੰਗਾਗਾ। ਸ. ਬਿੱਟੂ ਨੇ ਕਿਹਾ ਕਿ ਇਹ ਚੋਣ ਕੇੰਦਰ ਵਿਚ ਮੋਦੀ ਸਰਕਾਰ ਦੀ 5 ਸਾਲਾਂ ਦੀ ਘਟੀਆ ਕਾਰਗੁਜਾਰੀ ਦੇ ਵਿਰੋਧ ਵਿਚ ਜਨਤਾ ਦਾ ਫਤਵਾ ਸਾਬਿਤ ਹੋਵੇਗੀ ਅਤੇ ਦੇਸ਼ ਅੰਦਰ ਧਰਮ ਅਤੇ ਜਾਤ ਦੇ ਨਾਮ ਤੇ ਦੇਸ਼ ਨੂੰ ਵੰਡਣ ਵਾਲੀ ਬੀਜੇਪੀ ਨੂੰ ਵੋਟਰ ਕਰਾਰਾ ਜਵਾਬ ਦੇਣਗੇ ਅਤੇ ਸੈਕੂਲਰ ਅਤੇ ਧਰਮ ਨਿਰਪੱਖ ਯੂ ਪੀ ਏ ਗੱਠਬੰਧਨ ਦੀ ਸਰਕਾਰ ਬਣੇਗੀ ਜਿਸ ਨਾਲ ਦੇਸ਼ ਮੁੜ ਤੋ ਵਿਕਾਸ ਦੇ ਰਸਤੇ ਅੱਗੇ ਵਧੇਗਾ।
ਸ. ਜੱਸੋਵਾਲ ਨਾਲ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਉਸ ਦੇ ਸਾਥੀਆਂ ਵਿਚ ਗਗਨਦੀਪ ਸਿੰਘ ਸਿੱਧੂ, ਗੁਰਪਰੀਤ ਸਿੰਘ ਧਾਲੀਵਾਲ, ਅਮਰਦੀਪ ਸਿੰਘ ਸਿੱਧੂ, ਗੁਰਜੱਸ ਸੰਧੂ, ਬਾਹਲ ਅੌਜਲਾ, ਹਰਮੀਤ ਗਿੱਲ ਅਤੇ ਜਿੰਮੀ ਸਿੱਧੂ ਸ਼ਾਮਿਲ ਸਨ।