• Home
  • ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁਲਿਸ ਪਬਲਿਕ ਮੀਟਿੰਗ ਚੰਗਾ ਉਪਰਾਲਾ – ਮੀਤਪਾਲ ਦੁੱਗਰੀ

ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁਲਿਸ ਪਬਲਿਕ ਮੀਟਿੰਗ ਚੰਗਾ ਉਪਰਾਲਾ – ਮੀਤਪਾਲ ਦੁੱਗਰੀ

ਲੁਧਿਆਣਾ: ਦੁੱਗਰੀ ਇਲਾਕੇ ਵਿੱਚ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੁਲਿਸ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹਲ ਕੀਤੀਆਂ ਜਾਣਗੀਆਂ |ਮੀਟਿੰਗ ਵਿਚ ਆਈ ਪੀ ਐਸ ਅਫਸਰ ਪ੍ਰਗਿਆ ਜੈਨ, ਇੰਚਾਰਜ ਥਾਣਾ ਦੁੱਗਰੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ |
ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੇ ਵੀ ਪੁਲਿਸ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ|  ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ | ਮੀਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਤਸੱਲੀ ਹੈ ਕਿ ਆਈ ਪੀ ਐਸ ਅਫਸਰ ਪ੍ਰਗਿਆ ਜੈਨ ਨੇ ਇਲਾਕੇ ਵਿੱਚ ਨਸ਼ੇ ਦੇ ਖਾਤਮੇ ਲਈ, ਲੁੱਟਾਂ ਖੋਹਾਂ ਵਾਲਿਆਂ ਨੂੰ ਫੜਨ ਲਈ ਅਹਿਮ ਕਦਮ ਚੁੱਕੇ ਹਨ ਅਤੇ ਇਸ ਮੁਹਿੰਮ ਵਿੱਚ ਓਹਨਾ ਦੀ ਸਮੁੱਚੀ ਟੀਮ ਅਤੇ ਇਲਾਕਾ ਨਿਵਾਸੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ |
ਮੀਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ ਉਹ ਪੁਲਿਸ ਅਫਸਰ ਦਾ ਧੰਨਵਾਦ ਕਰਦੇ ਹਨ ਕਿ ਉਹ ਖੁਦ ਜਾਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ |
ਪੁਲਿਸ ਅਧਿਕਾਰੀ ਪ੍ਰਗਿਆ ਜੈਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਸੰਬੰਧੀ ਓਹਨਾ ਤਕ ਪੁਹੰਚ ਕਰ ਸਕਦੇ ਹਨ. ਓਹਨਾ ਅਪੀਲ ਕੀਤੀ ਕਿ ਲੋਕ ਸ਼ਰਾਰਤੀ ਅਤੇ ਗੁੰਡਾ ਅੰਸਾਰ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦੇਣ |
ਇਸ ਮੌਕੇ ਤੇ ਸੁਖਬੀਰ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਚੰਨੀ, ਗੁਰਦਰਸ਼ਨ ਸਿੰਘ ਧਮੀਜਾ, ਇੰਦਰਜੀਤ ਸਿੰਘ, ਪ੍ਰਿੰਸ ਖੁਰਾਣਾ, ਰਿਸ਼ੀਪਾਲ ਸਿੰਘ, ਦਵਿੰਦਰ ਸਿੰਘ, ਰਾਜਤ ਭਾਟੀਆ, ਸੰਦੀਪ ਸਿੰਘ, ਸੁਰਿੰਦਰ ਸਿੰਘ, ਪ੍ਰੇਮ ਲਤਾ , ਪੂਨਮ, ਕਮਲਪ੍ਰੀਤ ਕੌਰ, ਗੁਰਪਾਲ ਸਿੰਘ, ਹਰਮਿੰਦਰਪਾਲ ਸਿੰਘ, ਰੋਬਿਨ ਨੰਦਾ, ਐਡਵੋਕੇਟ ਪਰਵਿੰਦਰ ਸਿੰਘ, ਗੁੰਨਜੀਤ ਸਿੰਘ, ਰਾਜਾ ਢੰਗ, ਫਤਿਹ ਦੁੱਗਰੀ, ਇਸ਼ਪ੍ਰੀਤ ਸਿੰਘ ਅਤੇ ਬਵਨੀਤ ਸਿੰਘ ਹਾਜ਼ਿਰ ਸਨ |