• Home
  • ਬਾਦਲ ਦਲ ਚ ਭੂਚਾਲ ਲਿਆਉਣ ਵਾਲੇ ਸ. ਢੀਂਡਸਾ “ਪਦਮ ਭੂਸ਼ਣ” ਪੁਰਸਕਾਰ ਨਾਲ ਸਨਮਾਨਿਤ

ਬਾਦਲ ਦਲ ਚ ਭੂਚਾਲ ਲਿਆਉਣ ਵਾਲੇ ਸ. ਢੀਂਡਸਾ “ਪਦਮ ਭੂਸ਼ਣ” ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ :ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਦੇ ਰਾਜਸੀਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਚ ਭੂਚਾਲ ਉਠਾਉਣ ਵਾਲੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਡਸਾਂ ਨੂੰ ਅੱਜ ਦੇਸ਼ ਦੇ ਰਾਸ਼ਟਰਪਤੀ ਵੱਲੋਂ" ਪਦਮ ਭੂਸ਼ਣ" ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ। ਭਾਵੇਂ ਕਿ ਦੇਸ਼ ਦੀਆਂ ਹੋਰ ਸ਼ਖ਼ਸੀਅਤਾਂ ਨੂੰ ਵੀ ਅੱਜ ਰਾਸ਼ਟਰਪਤੀ ਵੱਲੋਂ ਪੁਰਸਕਾਰ ਦਿੱਤੇ ਗਏ । ਪਰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲੇ ਪੁਰਸਕਾਰ ਤੇ ਸਾਰੇ ਦੇਸ਼ ਦੀਆਂ ਨਜ਼ਰਾਂ ਹਨ ,ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਸਾਬਕਾ ਕੇਂਦਰੀ ਮੰਤਰੀ ਹਨ ਅਤੇ ਉਨ੍ਹਾਂ ਦੀ ਆਪਣੇ ਰਾਜਸੀ ਜੀਵਨ ਦੌਰਾਨ ਸਾਫ ਸੁਥਰੀ ਸ਼ਵੀ ਰਹੀ ਹੈ ।
ਸਰਦਾਰ ਢੀਡਸਾਂ ਵੱਲੋਂ ਪਿਛਲੇ ਦਿਨੀਂ ਗੁਪਤ ਵਾਸ ਵਿੱਚ ਜਾ ਕੇ ਜਿੱਥੇ ਅਕਾਲੀਦਲ ਦੇ ਹੁਕਮਰਾਨ ਬਾਦਲ ਪਰਿਵਾਰ ਨੂੰ ਇਹ ਦਰਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ ਨਾ ਕਿ ਕਿਸੇ ਪਰਿਵਾਰ ਦੀ ।ਦੱਸਣਯੋਗ ਹੈ ਕਿ ਜਿਸ ਦਿਨ ਸਰਦਾਰ ਢੀਂਡਸਾ ਦੀ ਭਾਰਤ ਸਰਕਾਰ ਵੱਲੋਂ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਸੀ ਤਾਂ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਬ੍ਰਿਗੇਡ ਨੇ ਸੋਸ਼ਲ ਮੀਡੀਆ ਰਾਹੀਂ ਸਰਦਾਰ ਢੀਂਡਸਾ ਦੀ ਭੰਡੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ । ਇੱਥੋਂ ਤੱਕ ਕਿ ਅਕਾਲੀ ਦਲ ਦੇ ਦਫ਼ਤਰ ਵਿੱਚ ਪੈਰਾਸ਼ੂਟ ਰਾਹੀਂ ਲਿਆ ਕੇ ਬਿਠਾਇਆ ਗਿਆ ਇਕ ਸਾਬਕਾ ਅਫਸਰ ਤਾਂ ਸਰਕਲ ਪ੍ਰਧਾਨਾਂ ਤੱਕ ਨੂੰ ਫੋਨ ਕਰਦਾ ਰਿਹਾ ਕਿ ਤੁਸੀਂ ਫੇਸਬੁੱਕ ਤੇ ਇੱਕ ਪੰਜਾਬੀ ਅਖ਼ਬਾਰ ਵੱਲੋਂ ਚਲਾਏ ਗਏ ਵੋਟਿੰਗ ਅਭਿਆਨ ਵਾਲੇ ਪੇਜ ਤੇ ਢੀਂਡਸਾ ਦੇ ਵਿਰੁੱਧ ਵੋਟ ਪਾਓ । ਪਰ ਇਸ ਦੇ ਬਾਵਜੂਦ ਸਰਦਾਰ ਢੀਂਡਸਾ ਦਾ ਵੋਟਿੰਗ ਗ੍ਰਾਫ ਭਾਰੀ ਰਿਹਾ ।