• Home
  • ਚੋਣ ਜ਼ਾਬਤਾ ਲਾਗੂ-ਪੰਜਾਬ ,ਚੰਡੀਗੜ੍ਹ ਤੇ ਹਿਮਾਚਲ ਚ ਪੈਣਗੀਆਂ-19 ਮਈ ਨੂੰ ਵੋਟਾਂ

ਚੋਣ ਜ਼ਾਬਤਾ ਲਾਗੂ-ਪੰਜਾਬ ,ਚੰਡੀਗੜ੍ਹ ਤੇ ਹਿਮਾਚਲ ਚ ਪੈਣਗੀਆਂ-19 ਮਈ ਨੂੰ ਵੋਟਾਂ

ਨਵੀਂ ਦਿੱਲੀ :-ਭਾਰਤ ਦੇ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਵੱਲੋਂ ਅੱਜ ਰਸਮੀ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ । ਭਾਰਤ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਉੱਨੀ ਮਈ ਨੂੰ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਸੂਬਿਆਂ ਦੀਆਂ ਚੋਣਾਂ ਹੋਣਗੀਆਂ ।

ਪੂਰੇ ਦੇਸ਼ ਵਿੱਚ ਵੱਖ ਵੱਖ ਸੂਬਿਆਂ ਦੀਆਂ ਚੋਣਾਂ ਸੱਤ ਭਾਗਾਂ ਵਿੱਚ ਕਰਵਾਈਆਂ ਜਾਣਗੀਆ । ਚੋਣ ਕਮਿਸ਼ਨ ਨੇ ਆਪਣੇ ਐਲਾਨ ਵਿੱਚ ਕਿਹਾ ਕਿ ਸਾਰੇ ਸੂਬਿਆਂ ਵਿੱਚ ਚੋਣਾਂ ਭੁਗਤਨ ਤੋਂ ਬਾਅਦ 23 ਮਈ ਨੂੰ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ ।