• Home
  • ਅਮਰੀਕਾ ਦਾ ਫ਼ਲੋਰੈਂਸ ਤੂਫ਼ਾਨ ਹੋਇਆ ਖ਼ਤਰਨਾਕ, 31 ਮੌਤਾਂ

ਅਮਰੀਕਾ ਦਾ ਫ਼ਲੋਰੈਂਸ ਤੂਫ਼ਾਨ ਹੋਇਆ ਖ਼ਤਰਨਾਕ, 31 ਮੌਤਾਂ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਅਮਰੀਕਾ ਦੇ ਪੂਰਬੀ ਤੱਟ ਨਾਲ ਟਕਰਾਏ ਤੂਫਾਨ ਨੇ ਖ਼ਤਰਨਾਕ ਰੂਪ ਧਾਰ ਲਿਆ ਹੈ ਜਿਸ ਕਾਰਨ ਹੁਣ ਤਕ 31 ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਦਾ ਸੂਬਾ ਕੈਰੇਲੀਨਾ ਇਸ ਤੂਫਾਨ ਤੋਂ ਬੁਰੀ ਤਰਾਂ ਪ੍ਰਭਾਵਿਤ ਹੈ। ਇਥੇ ਸੜਕਾਂ 'ਤੇ ਪਾਣੀ ਭਰ ਗਿਆ ਹੈ। ਹੁਣ ਇਸ ਤੂਫਾਨ ਨੇ ਚਕਰਵਰਤੀ ਤੂਫਾਨ ਦਾ ਰੂਪ ਧਾਰ ਲਿਆ ਹੈ ਤੇ ਭਾਰੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਅਜੇ ਵੀ ਇਸ ਖਿੱਤੇ 'ਚ 175 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ ਤੇ ਮੀਂਹ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਨਿਊ ਬਰਨ ਸਹਿਰ ਬੁਰੀ ਤਰਾਂ ਪਾਣੀ ਦੀ ਮਾਰ ਹੇਠ ਹੈ ਤੇ ਰਾਹਤ ਤੇ ਬਚਾਉ ਦਲ ਲੋਕਾਂ ਨੂੰ ਬਾਹਰ ਕੱਢਣ 'ਚ ਲੱਗੇ ਹੋਏ ਹਨ। ਇਸ ਸਮੇਂ ਸਭ ਤੋਂ ਵੱਡਾ ਖ਼ਤਰਾ ਨਦੀਆਂ ਹਨ ਜੇਕਰ ਥੋੜਾ ਜਿਹਾ ਮੀਂਹ ਹੋਰ ਪਿਆ ਤਾਂ ਨਦੀਆਂ ਦਾ ਵਹਾਅ ਸ਼ਹਿਰੀ ਆਬਾਦੀ ਵਲ ਹੋ ਜਾਵੇਗਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ।