• Home
  • ਕੈਪਟਨ ਸਰਕਾਰ ਸੂਬੇ ਦੇ ਸਾਰੇ 13000 ਪਿੰਡਾਂ ਦੀ ਮਿੱਟੀ ਨਾਲ ਬਣਾਏਗੀ ਜਲਿਆਂ ਵਾਲਾ ਬਾਗ ਦੁਖਾਂਤ ਦੀ ਯਾਦਗਾਰ

ਕੈਪਟਨ ਸਰਕਾਰ ਸੂਬੇ ਦੇ ਸਾਰੇ 13000 ਪਿੰਡਾਂ ਦੀ ਮਿੱਟੀ ਨਾਲ ਬਣਾਏਗੀ ਜਲਿਆਂ ਵਾਲਾ ਬਾਗ ਦੁਖਾਂਤ ਦੀ ਯਾਦਗਾਰ

ਚੰਡੀਗੜ, 22 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਿਆਂਵਾਲਾ ਬਾਗ ਦੀ ਦੁਖਦਾਈ ਘਟਨਾ ਦੇ ਸ਼ਤਾਬਦੀ ਸਮਾਰੋਹ ਮੌਕੇ ਜਲਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਵੱਡੇ ਯੋਗਦਾਨ ਚਿਰ ਸਦੀਵੀ ਕਰਨ ਲਈ ਸੂਬੇ ਦੇ ਸਾਰੇ 13000 ਪਿੰਡਾਂ ਦੀ ਮਿੱਟੀ ਨਾਲ ਅੰਮਿ੍ਰਤਸਰ ਵਿਖੇ ਇਕ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਮੁੱਖ ਮੰਤਰੀ ਵਲੋਂ ਜਲਿਆਂਵਾਲਾ ਬਾਗ਼ ਕਤਲੇਆਮ ਦੇ ਸ਼ਤਾਬਦੀ ਸਮਾਗਮ ਸਬੰਧੀ ਰਾਜ ਪੱਧਰੀ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ।ਇਸ ਮੰਤਵ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੂਬੇ ਦੇ ਲਗਭਗ 13000 ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਨ ਲਈ ਨੋਡਲ ਵਿਭਾਗ ਵਜੋਂ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ, ਅੰਮਿ੍ਰਤਸਰ ਨੂੰ ਸ਼ਹਿਰ ਵਿਚ ਇਕ ਢੁੱਕਵੇਂ  ਸਥਾਨ ਦੀ ਸ਼ਨਾਖਤ ਕਰਨ ਲਈ ਵੀ ਆਖਿਆ ਹੈ, ਜਿੱਥੇ ਇਨਾਂ ਪਿੰਡਾਂ ਤੋਂ ਲਿਆਂਦੀ ਮਿੱਟੀ ਨਾਲ ਯਾਦਗਾਰ ਸਥਾਪਤ ਕੀਤੀ ਜਾਵੇਗੀ। ਉਨਾਂ ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਨੂੰ ਜਲਿਆਂਵਾਲਾ ਮੈਮੋਰੀਅਲ ਸਬੰਧੀ ਯੋਜਨਾ ਬਣਾਉਣ ਲਈ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਨੇ ਟਾਊਨ ਹਾਲ, ਅੰਮਿ੍ਰਤਸਰ ਵਿਖੇ ਦੇਸ਼ ਦੀ ਵੰਡ ਨਾਲ ਸਬੰਧਤ ਮਿਊਜ਼ੀਅਮ ਬਣਾਇਆ ਸੀ।         ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ ਨੂੰ ਸਾਰੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ 13 ਅਪ੍ਰੈਲ, 2019 ਨੂੰ ਅੰਮਿ੍ਰਤਸਰ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਏ.ਸੀ.ਐਸ ਗ੍ਰਹਿ ਨੂੰ ਜਲਿਆਂਵਾਲਾ ਬਾਗ ਮੈਮੋਰੀਅਲ ਵਿਖੇ ਸ਼ਹੀਦਾਂ ਦੇ ਸਨਮਾਨ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਬਿਨਾ ਅੜਚਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਵੀ ਕਿਹਾ। ਉਨਾਂ ਇਹ ਵੀ ਕਿਹਾ ਕਿ ਸ਼ਤਾਬਦੀ ਸਮਾਰੋਹ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ।ਕੈਪਟਨ ਅਮਰਿੰਦਰ ਨੇ ਕਮਿਸ਼ਨਰ, ਨਗਰ ਨਿਗਮ ਨੂੰ ਸ਼ਤਾਬਦੀ ਸਮਾਰੋਹ ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜਨ ਲਈ ਕਿਹਾ। ਨਗਰ ਨਿਗਮ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਯਕੀਨ ਦਵਾਇਆ ਕਿ ਸਾਰੇ ਵਿਕਾਸ ਕਾਰਜ 31 ਮਾਰਚ, 2019 ਤੱਕ ਪੂਰੇ ਹੋ ਜਾਣਗੇ। ਮੁੱਖ ਮੰਤਰੀ ਨੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਨੂੰ ਸੁਨਾਮ (ਊਧਮ ਸਿੰਘ ਵਾਲਾ), ਖਟਕੜ ਕਲਾਂ, ਜਗਰਾਓਂ, ਮਲੇਰਕੋਟਲਾ ਆਦਿ ਵਰਗੇ ਇਤਿਹਾਸਕ ਸਥਾਨਾਂ ‘ਤੇ ਆਜ਼ਾਦੀ ਘੁਲਾਟੀਆਂ ਅਤੇ ਰਾਸ਼ਟਰੀ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਨਾਲ ਸੰਬੰਧਿਤ ਯਾਦਗਾਰ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਵਿੱਚ ਦੇਸ਼ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਦਾ ਸੰਚਾਰ  ਕਰਨ ਲਈ  ਆਪਣੇ ਸਿਲੇਬਸ ਵਿੱਚ ਸਾਕਾ ਜਲਿਆਂ ਵਾਲਾ ਬਾਗ ਨਾਲ ਸਬੰਧਤ ਇੱਕ ਪਾਠ ਸ਼ਾਮਲ ਕਰੇ। ਉਨਾਂ ਨੇ ਉਚੇਰੀ ਸਿੱਖਿਆ ਤੇ ਸੈਕੰਡਰੀ ਸਕੂਲ ਸਿੱਖਿਆ ਦੇ ਏ.ਸੀ.ਐਸ ਨੂੰ ਇਸ ਵਿਸ਼ੇ ਅਧਾਰਿਤ ਸੈਮੀਨਾਰ, ਸਿੰਪੋਜ਼ੀਅਮ, ਭਾਸ਼ਣ ਮੁਕਾਬਲੇ, ਪੈਨਲ ਡਿਸਕਸ਼ਨਜ਼ ਆਦਿ ਕਰਾਉਣ ਲਈ ਵੀ ਕਿਹਾ।ਇਸ ਸਬੰਧ ਵਿੱਚ ਵਧੀਕ ਮੁੱਖ ਸਕੱਤਰ ਉੱਚੇਰੀ ਸਿੱਖਿਆ ਐਸ.ਕੇ ਸੰਧੂ , ਏ.ਸੀ.ਐਸ, ਉਚੇਰੀ ਸਿੱਖਿਆ ਵਿਭਾਗ ਨੇ ਮੀਟਿੰਗ ਵਿੱਚ ਦੱਸਿਆ ਕਿ ਪੈਂਫਲਿਟਾਂ ਤੇ ਫੋਲਡਰਾਂ ਨੂੰ ਛਪਵਾਉਣ ਅਤੇ ਵੰਡਣ, ਨੁੱਕੜ ਨਾਟਕ ਖੇਡਣ ਦੇ ਨਾਲ-ਨਾਲ ਜਲਿਆਂ ਵਾਲੇ ਬਾਗ ਦੇ ਸਾਕੇ ’ਤੇ ਅਧਾਰਿਤ ਕੌਮੀ ਸੈਮੀਨਾਰ ਤੇ ਸਿੰਪੋਜ਼ੀਅਮ ਆਯੋਜਤ ਕਰਵਾਏ ਜਾਣਗੇ।ਸੂਬਾ ਪੱਧਰੀ ਇੰਪਲੀਮੈਂਟਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਾਉਂਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੱਧੂ ਨੇ ਕਿਹਾ ਕਿ ਜਲਿਆਂ ਵਾਲੇ ਬਾਗ ਸਾਕਾ ’ਤੇ ਕੇਂਦਰਤ ਕਲਾ ਤੇ ਹੈਰੀਟੇਜ ਟਰੱਸਟ ਵੱਲੋਂ ਪੁਰਾਣੇ ਅੰਮਿ੍ਰਤਸਰ ਵਿੱਚ ਹੈਰੀਟੇਜ ਵਾਕ ਕਰਵਾਿੲਆ ਜਾਵੇਗਾ ਇਸ ਦੇ ਨਾਲ ਹੀ ਸਾਕੇ ਨਾਲ ਸਬੰਧਤ ਕਈ ਜਾਣੇ -ਅਣਜਾਣੇ ਤੱਥਾਂ ਨੂੰ ਉਭਾਰਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਆਜ਼ਾਦੀ ਦੇ ਸੰਘਰਸ਼ ਦੀ ਇਸ ਮਹਾਨ ਵੀਰ ਗਾਥਾ ਨੂੰ ਦਰਸਾਉਂਦੀ ਇਕ ਪ੍ਰਦਰਸ਼ਨੀ ਸੂਬੇ ਦੇ 10 ਸ਼ਹਿਰਾਂ ਵਿੱਚ ਆਯੋਜਤ ਕੀਤੀ ਜਾਵੇਗੀ। ਇਸ ਮੌਕੇ ਸਭਿਆਚਾਰਕ ਮਾਮਲੇ ਬਾਰੇ  ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਲਲਿਤ ਕਲਾ ਅਕੈਡਮੀ ਦੇ ਸਹਿਯੋਗ ਨਾਲ ਜਲਿਆਂ ਵਾਲੇ ਬਾਗ ਨਾਲ ਸਬੰਧਤ ਇੱਕ ਕਾਫੀ ਟੇਬਲ ਬੁੱਕ ਵੀ ਤਿਆਰ ਕੀਤੀ ਜਾ ਰਹੀ ਹੈ। ਜੀਐਨਡੀਯੂ ਅੰਮਿ੍ਰਤਸਰ ਵਿਖੇ ਦੋ ਰੋਜ਼ਾ ਜਲਿਆਂ ਵਾਲਾ ਬਾਗ ਲਿਟ-ਫੈਸਟ ਵੀ ਆਯੋਜਤ ਕੀਤਾ ਜਾਵੇਗਾ ਜਿੱਥੇ ਨੈਸ਼ਨਲ ਸਕੂਲ ਆਫ ਡਰਾਮਾ ਅਤੇ ਨਾਰਥ ਜੋਨ ਕਲਚਰਲ ਕੇਂਦਰ ਵੱਲੋਂ ਰਲਕੇ ਪੰਜਾਬੀ ਤੇ ਹਿੰਦੀ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਪੰਜਾਬ ਕਲਾ ਪ੍ਰੀਸ਼ਦ/ ਸੰਗੀਤ ਨਾਟਕ ਅਕੈਡਮੀ ਵੱਲੋਂ ਵੀ ਨਾਟਕ ਖੇਡੇ ਜਾਣਗੇ ਅਤੇ ਵੱਖ ਵੱਖ ਜ਼ਿਲਿਆਂ ਵਿੱਚ ਕਵੀ ਦਰਬਾਰ ਵੀ ਕਰਵਾਏ ਜਾਣਗੇ। ਇਸ ਦੇ ਨਾਲ ਹੀ ਇੱਕ ਮੋਬਾਇਲ ਐਪ/ਵੈਡਸਾਈਟ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਮੌਕੇ ਲਾਈਟ ਐਂਡ ਸਾਊਂਡ ਸ਼ੋਅ ਵੀ ਆਯੋਜਤ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ  ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ਼ਿਵ ਦੁਲਾਰ ਸਿੰਘ ਢਿੱਲੋਂ, ਸਿੱਖਿਆ ਸਕੱਤਰ ਿਸ਼ਨ ਕੁਮਾਰ, ਡਾਇਰੈਕਟਰ, ਸਭਿਆਚਾਰਕ ਮਾਮਲੇ ਵਿਭਾਗ ਐਮ.ਐਸ ਜੱਗੀ, ਉਪ ਕੁਲਪਤੀ, ਜੀਐਨਡੀਯੂ ਜਸਪਾਲ ਸਿੰਘ ਸੰਧੂ ਅਤੇ ਬੀ ਐਸ ਘੁੰਮਣ, ਉਪ ਕੁਲਪਤੀ,ਪੰਜਾਬੀ ਯੂਨੀਵਰਸਿਟੀ ਵੀ ਸ਼ਾਮਲ ਸਨ।