ਸ਼ਾਂਤ ਨਜ਼ਰ ਆਏ ਸਿੱਧੂ, ਕੈਬਨਿਟ ਮੰਤਰੀ ਹੈਰਾਨ…!
ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ )
ਆਪਣੀ ਟਿੱਪਣੀਆਂ ਕਰਕੇ ਵੱਖਰੀ ਪਹਿਚਾਣ ਬਣਾਉਣ ਵਾਲੇ ਨਵਜੋਤ ਸਿੱਧੂ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਬਿਲਕੁਲ ਹੀ ਸ਼ਾਂਤ ਨਜ਼ਰ ਆਏ। ਨਵਜੋਤ ਸਿੱਧੂ ਨੇ ਨਾ ਹੀ ਜਿਆਦਾ ਕਿਸੇ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਨਾ ਹੀ ਦੁਆ ਸਲਾਮ ਤੋਂ ਜਿਆਦਾ ਚਰਚਾ ਹੋਈ।
ਕੈਬਨਿਟ ਮੀਟਿੰਗ ਵਿੱਚ ਇਹ ਪਹਿਲੀਵਾਰ ਹੋਇਆ ਹੈ, ਜਦੋਂ ਨਵਜੋਤ ਸਿੱਧੂ ਨੇ ਕਿਸੇ ਵੀ ਮੁੱਦੇ ’ਤੇ ਚਰਚਾ ਕਰਨ ਦੀ ਥਾਂ ’ਤੇ ਚੁੱਪੀ ਹੀ ਵੱਟ ਕੇ ਰੱਖੀ। ਇਸ ਨਾਲ ਹੀ ਅੱਜ ਇਹ ਵੀ ਪਹਿਲੀ ਵਾਰ ਵੇਖਿਆ ਗਿਆ ਹੈ ਕਿ ਨਵਜੋਤ ਸਿੱਧੂ , ਜਿਹੜੇ ਕਿ ਕੈਬਨਿਟ ਮੀਟਿੰਗ ਖ਼ਤਮ ਹੁੰਦੇ ਸਾਰ ਮੀਟਿੰਗ ਵਿੱਚੋਂ ਉੱਠ ਕੇ ਆਪਣੀ ਕੋਠੀ ਚਲੇ ਗਏ, ਜਦੋਂ ਕਿ ਸਿੱਧੂ ਤੋਂ 5 ਮਿੰਟ ਬਾਅਦ ਸਾਧੂ ਸਿੰਘ ਧਰਮਸੋਤ ਅਤੇ ਲਗਭਗ 10 ਮਿੰਟ ਬਾਅਦ ਅੱਧੀ ਦਰਜਨ ਦੇ ਲਗਭਗ ਹੋਰ ਮੰਤਰੀ ਕੈਬਨਿਟ ਮੀਟਿੰਗ ਵਿੱਚੋਂ ਬਾਹਰ ਆਏ।