• Home
  • ਮੋਗਾ ‘ਚ ਕੋਰੀਅਰ ਦੇ ਲਿਫ਼ਾਫ਼ੇ ‘ਚ ਬੰਬ ਫਟਿਆ, ਸੰਗਰੂਰ ‘ਚ ਧਮਾਕਾ ਕਰਨ ਦੀ ਸੀ ਯੋਜਨਾ, ਦੋ ਜ਼ਖ਼ਮੀ

ਮੋਗਾ ‘ਚ ਕੋਰੀਅਰ ਦੇ ਲਿਫ਼ਾਫ਼ੇ ‘ਚ ਬੰਬ ਫਟਿਆ, ਸੰਗਰੂਰ ‘ਚ ਧਮਾਕਾ ਕਰਨ ਦੀ ਸੀ ਯੋਜਨਾ, ਦੋ ਜ਼ਖ਼ਮੀ

ਮੋਗਾ, (ਖ਼ਬਰ ਵਾਲੇ ਬਿਊਰੋ): ਮੋਗਾ 'ਚ ਅੱਜ ਅਜੀਬ ਜਿਹਾ ਹਾਦਸਾ ਵਾਪਰ ਗਿਆ। ਇਥੋਂ ਦੇ ਚੈਂਬਰ ਰੋਡ ਸਥਿਤ ਇੱਕ ਕੋਰੀਅਰ ਕਰਾਉਣ ਵਾਲੀ ਦੁਕਾਨ ਅੰਦਰ ਅਚਾਨਕ ਕੋਰੀਅਰ ਵਾਲੇ ਇੱਕ ਲਿਫ਼ਾਫ਼ੇ 'ਚ ਧਮਾਕਾ ਹੋ ਗਿਆ।।ਇਸ ਹਾਦਸੇ 'ਚ ਦੁਕਾਨ ਦਾ ਮਾਲਕ ਜ਼ਖ਼ਮੀ ਹੋ ਗਿਆ ਅਤੇ ਦੁਕਾਨ ਅੰਦਰ ਸ਼ੀਸ਼ੇ ਦਾ ਲਾਇਆ ਹੋਇਆ ਕੈਬਿਨ ਵੀ ਚਕਨਾਚੂਰ ਹੋ ਗਿਆ।।ਇਸ ਦੇ ਨਾਲ ਹੀ ਦੁਕਾਨ 'ਤੇ ਬੈਠਾ ਉਸ ਦਾ ਦੋਸਤ ਵੀ ਜ਼ਖ਼ਮੀ ਹੋ ਗਿਆ। ਦੁਕਾਨ ਦੇ ਮਾਲਕ ਵਿਕਾਸ ਸੂਦ ਨੇ ਦੱਸਿਆ ਕਿ ਉਸ ਕੋਲ ਕੁੱਝ ਸਮਾਂ ਪਹਿਲਾਂ 45 ਸਾਲ ਦੇ ਕਰੀਬ ਇੱਕ ਪ੍ਰਵਾਸੀ ਵਿਅਕਤੀ ਇਹ ਲਿਫ਼ਾਫ਼ਾ ਲੈ ਕੇ ਆਇਆ ਅਤੇ ਉਸ ਨੇ ਸੰਗਰੂਰ ਕੋਰੀਅਰ ਕਰਨ ਲਈ ਇਹ ਲਿਫ਼ਾਫ਼ਾ ਉਸ ਨੂੰ ਦਿੱਤਾ ਤੇ ਉਸ ਉਪਰ ਲਿਖਿਆ ਨੰਬਰ ਵੀ ਗ਼ਲਤ ਸੀ। ਉੱਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ, ਡੀ. ਐੱਸ. ਪੀ. ਕੇਸਰ ਸਿੰਘ ਮੌਕੇ 'ਤੇ ਪੁੱਜੇ ਅਤੇ ਉਨਾਂ ਵਲੋਂ ਉਕਤ ਦੁਕਾਨ ਨੂੰ ਸੀਲ ਕਰ ਕੇ ਫ਼ੋਰੈਂਸਿਕ ਟੀਮ ਬੁਲਾਈ ਜਾ ਰਹੀ ਹੈ।ਇਸ ਤੋਂ ਬਾਅਦ ਆਈ ਜੀ ਮੁਖਵਿੰਦਰ ਸਿੰਘ ਛੀਨਾ ਵੀ ਪਹੁੰਚ ਗਏ ਸਨ।

ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਕਿ ਸੰਗਰੂਰ ਵਾਲੇ ਜਿਸ ਪਤੇ 'ਤੇ ਇਹ ਕੋਰੀਅਰ ਭੇਜਣਾ ਸੀ ਉਹ ਕਿਸ ਵਿਅਕਤੀ ਦਾ ਹੈ।