• Home
  • ਪਤਨੀਆਂ ਨੂੰ ਵਿਲਕਦਿਆਂ ਛੱਡ ਜਾਣ ਵਾਲੇ ਐਨ.ਆਰ.ਆਈਜ਼ ਵਿਰੁਧ ਕਾਰਵਾਈ-ਪਾਸਪੋਰਟ ਰੱਦ

ਪਤਨੀਆਂ ਨੂੰ ਵਿਲਕਦਿਆਂ ਛੱਡ ਜਾਣ ਵਾਲੇ ਐਨ.ਆਰ.ਆਈਜ਼ ਵਿਰੁਧ ਕਾਰਵਾਈ-ਪਾਸਪੋਰਟ ਰੱਦ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਵਿਦੇਸ਼ੋਂ ਆ ਕੇ ਤੇ ਵਿਆਹ ਕਰਵਾ ਕੇ ਚਾਰ ਦਿਨ ਬੱਲੇ-ਬੱਲੇ ਕਰਵਾ ਕੇ ਵਿਦੇਸ਼ ਨੱਸ ਜਾਣ ਵਾਲੇ ਲਾੜਿਆਂ ਨੂੰ ਭਾਰਤੀ ਪ੍ਰਸ਼ਾਸਨ ਬਖ਼ਸ਼ਣ ਦੇ ਮੂਡ 'ਚ ਨਹੀਂ ਹੈ। ਪਤਨੀਆਂ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ਵਾਲੇ ਐੱਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਚੰਡੀਗੜ ਰੀਜਨਲ ਪਾਸਪੋਰਟ ਦਫਤਰ ਨੇ ਅਜਿਹੇ ਲਾੜਿਆਂ ਵਿਰੁਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।ਇਸ ਦਫ਼ਤਰ ਨੇ ਸਖ਼ਤ ਕਦਮ ਚੁਕਦਿਆਂ ਹੁਣ ਤਕ ਅਜਿਹੇ 50 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ ਤੇ ਬਾਕੀਆਂ ਵਿਰੁਧ ਕਾਰਵਾਈ ਹੋਣ ਵਾਲੀ ਹੈ। ਦਸ ਦਈਏ ਕਿ ਇਹ ਉਹ ਲਾੜੇ ਹਨ ਜੋ ਆਪਣੀ ਪਤਨੀਆਂ ਨੂੰ ਧੋਖਾ ਦੇ ਕੇ ਵਿਦੇਸ਼ ਦੌੜ ਜਾਂਦੇ ਹਨ ਅਤੇ ਦੁਬਾਰਾ ਉਨਾਂ ਨਾਲ ਸੰਪਰਕ ਹੀ ਨਹੀਂ ਕਰਦੇ।
ਪਾਸਪੋਰਟ ਅਥਾਰਟੀ ਹੁਣ ਕਾਊਂਸਲੇਟ ਜਨਰਲ ਆਫ਼ ਇੰਡੀਆ ਨੂੰ ਇਸ ਦੀ ਸੂਚੀ ਸੌਂਪ ਦੇਵੇਗੀ ਤਾਂ ਜੋ ਲੋਕਾਂ ਨੂੰ ਇੰਡੀਆ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਪਾਸਪੋਰਟ ਦਫਤਰ ਦੇ ਅਧਿਕਾਰੀ ਸ਼ਿਵਾਸ ਕਵਿਰਾਜ ਦਾ ਕਹਿਣਾ ਹੈ ਕਿ ਉਨਾਂ ਕੋਲ ਕਾਫੀ ਗਿਣਤੀ 'ਚ ਅਰਜ਼ੀਆਂ ਆਈਆਂ ਹਨ ਪਰ ਉਨਾਂ ਦੀ ਜਾਂਚ ਤੋਂ ਬਾਅਦ ਹੀ ਪਾਸਪੋਰਟ ਰੱਦ ਕੀਤੇ ਜਾਂਦੇ ਹਨ।। ਉਨਾਂ ਕਿਹਾ ਕਿ ਫਿਲਹਾਲ 50 ਪਾਸਪੋਰਟਾਂ 'ਤੇ ਕਾਰਵਾਈ ਕੀਤੀ ਗਈ ਹੈ, ਜਿਨ•ਾਂ 'ਚ ਪੰਜਾਬ, ਹਰਿਆਣਾ ਤੇ ਚੰਡੀਗੜ ਦੇ ਐੱਨ. ਆਰ. ਆਈ. ਲਾੜੇ ਸ਼ਾਮਲ ਹਨ। ਉਨਾਂ ਦਸਿਆ ਕਿ ਬਾਕੀਆਂ ਦੀ ਸੂਚੀ ਵੀ ਛੇਤੀ ਹੀ ਤਿਆਰ ਕਰ ਲਈ ਜਾਵੇਗੀ ਤੇ ਅਜਿਹੇ ਧੋਖੇਬਾਜ਼ਾਂ ਨੂੰ ਜਲਦ ਨੱਥ ਪਾਈ ਜਾਵੇਗੀ।