• Home
  • ਮੁੱਖ ਮੰਤਰੀ ਨੂੰ ਮਿਲੀ ਪੀ.ਜੀ.ਆਈ ਤੋਂ ਛੁੱਟੀ

ਮੁੱਖ ਮੰਤਰੀ ਨੂੰ ਮਿਲੀ ਪੀ.ਜੀ.ਆਈ ਤੋਂ ਛੁੱਟੀ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀ ਜੀ ਆਈ ਤੋਂ ਛੁੱਟੀ ਮਿਲ ਗਈ ਹੈ। ਬੀਤੇ ਕਲ ਉਹ ਰੁਟੀਨ ਚੈਕਅਪ ਲਈ ਹਸਪਤਾਲ ਆਏ ਸਨ ਤੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਦਸਿਆ ਕਿ ਉਨਾਂ ਨੂੰ ਵਾਇਰਲ ਹੋ ਗਿਆ ਹੈ ਜਿਸ ਦੇ ਲਈ ਕੁਝ ਟੈਸਟ ਕਰਨੇ ਪੈਣਗੇ ਜਿਸ ਕਾਰਨ ਰਾਤ ਉਨਾਂ ਨੂੰ ਹਸਪਤਾਲ 'ਚ ਹੀ ਰੁਕਣਾ ਪਿਆ ਸੀ। ਅੱਜ ਫਿਰ ਡਾਕਟਰਾਂ ਨੇ ਕੁਝ ਹੋਰ ਟੈਸਟ ਕਰਨ ਤੋਂ ਬਾਅਦ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਫਿਲਹਾਲ ਮੁੱਖ ਮੰਤਰੀ ਆਪਣੀ ਰਿਹਾਇਸ਼ ਵਲ ਰਵਾਨਾ ਹੋ ਗਏ ਹਨ।