• Home
  • ਚੋਣਾਂ ਤੋਂ ਪਹਿਲਾਂ 3 ਵਾਰ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਕੀਤੀ ਜਾਵੇਗੀ ਜਾਂਚ,ਪੇਡ ਨਿਊਜ ਤੇ ਰੱਖੀ ਜਾਵੇਗੀ ਸਖਤ ਨਜ਼ਰ -ਖਰਚਾ ਨਿਗਰਾਨ

ਚੋਣਾਂ ਤੋਂ ਪਹਿਲਾਂ 3 ਵਾਰ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਕੀਤੀ ਜਾਵੇਗੀ ਜਾਂਚ,ਪੇਡ ਨਿਊਜ ਤੇ ਰੱਖੀ ਜਾਵੇਗੀ ਸਖਤ ਨਜ਼ਰ -ਖਰਚਾ ਨਿਗਰਾਨ

ਅੰਮ੍ਰਿਤਸਰ, 4 ਮਈ:
 ਅੱਜ ਜਿਲ•ਾ ਪ੍ਰੀਸ਼ਦ ਹਾਲ ਵਿਖੇ ਖਰਚਾ ਨਿਗਰਾਨਜ਼ ਸ੍ਰੀ ਸਿਧਾਰਰੱਪਾਂ ਆਈ:ਆਰ:ਐਸ ਅਤੇ ਸ੍ਰੀ ਅਖਲੇਸ਼ ਗੁਪਤਾ ਆਈ:ਆਰ:ਐਸ ਵੱਲੋਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚ ਦਾ ਲੇਖਾ ਜੋਖਾ ਰੱਖਣ ਵਾਲੀਆਂ ਲੇਖਾ ਟੀਮਾਂ ਅਤੇ ਵੀਡੀਓ ਸਰਵੀਲੈਂਸ ਟੀਮਾਂ ਨਾਲ ਅਹਿਮ ਮੀਟਿੰਗ ਕੀਤੀ ਗਈ। 
 ਮੀਟਿੰਗ ਦੌਰਾਨ ਸ੍ਰੀ ਸਿਧਾਰਰੱਪਾਂ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਤਿੰਨ ਵਾਰ ਉਮੀਦਵਾਰਾਂ ਦੇ ਖਰਚਾ ਰਜਿਸਟਰ ਦੀ 6 ਮਈ, 10 ਮਈ ਅਤੇ 17 ਮਈ, 2019 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਿਲ•ਾ ਪ੍ਰੀਸ਼ਦ ਹਾਲ ਵਿਖੇ  ਜਾਂਚ ਕੀਤੀ ਜਾਵੇਗੀ ਅਤੇ ਉਮੀਦਵਾਰ ਉਕਤ ਮਿਤੀਆਂ ਨੂੰ ਆਪਣੇ ਖਰਚਾ ਰਜਿਸਟਰ ਚੈਕ ਕਰਵਾਉਣਗੇ। ਉਨ•ਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਤੋਂ ਬਾਅਦ 13 ਜੂਨ, 18 ਜੂਨ ਅਤੇ 26 ਜੂਨ ਨੂੰ ਉਮੀਦਵਾਰਾਂ ਦੇ ਖਰਚਾ ਰਜਿਸਟਰ ਦਾ ਮਿਲਾਨ ਵੀ ਕੀਤਾ ਜਾਵੇਗਾ। 
 ਉਨ•ਾਂ ਦੱਸਿਆ ਕਿ ਪੇਡ ਨਿਊਜਾਂ ਉਪਰ ਵੀ ਨਜਰ ਰੱਖੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਬਿਨਾਂ ਪ੍ਰਵਾਨਗੀ ਅਖਬਾਰ ਵਿੱਚ ਇਸ਼ਤਿਹਾਰ ਲਗਾਇਆ ਜਾਂਦਾ ਹੈ ਤਾਂ ਉਸ ਦਾ ਖਰਚਾ ਵੀ ਉਮੀਦਵਾਰ ਦੇ ਖਾਤੇ ਵਿੱਚ ਜੋੜ ਦਿੱਤਾ ਜਾਵੇਗਾ। ਸ੍ਰੀ ਸਿਧਾਰਰੱਪਾਂ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਕੀਤੇ  ਜਾ ਰਹੇ ਖਰਚੇ ਤੇ ਪੂਰੀ ਨਜਰ ਰੱਖੀ ਜਾ ਰਹੀ ਹੈ ਅਤੇ ਵੀਡੀਓ ਸਰਵੀਲੈਂਸ ਟੀਮਾਂ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀਆਂ ਹਨ। 
 ਸ੍ਰੀ ਅਖਲੇਸ਼ ਗੁਪਤਾ ਖਰਚਾ ਅਬਜਰਵਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੀਡੀਓਸਰਵੀਲੈਂਸ ਟੀਮਾਂ ਨੂੰ ਕਿਹਾ ਕਿ ਉਹ ਨਾਕਾਬੰਦੀ ਦੌਰਾਨ ਗੱਡੀਆਂ ਦੀ ਪੂਰੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਰੋਜਾਨਾ ਰਿਪੋਰਟ ਭੇਜੀ ਜਾਵੇ। ਉਨ•ਾਂ ਨੇ ਲੇਖਾ ਟੀਮਾਂ ਨੂੰ ਹਦਾਇਤ ਕੀਤੀ ਕਿ ਉਮੀਦਵਾਰਾਂ ਵੱਲੋਂ ਰੋਜਾਨਾਂ ਕੀਤੇ ਖਰਚੇ ਦੀ ਰਿਪੋਰਟ ਵੀ ਭੇਜੀ ਜਾਵੇ। ਉਨ•ਾਂ ਨੇ ਲੇਖਾ ਟੀਮਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਖਰਚਾ ਰਜਿਸਟਰ ਮੇਨਟੇਨ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ•ਾਂ ਨੂੰ ਮਿਲ ਸਕਦੇ ਹਨ। ਸ੍ਰੀ ਅਖਲੇਸ਼ ਗੁਪਤਾ ਨੇ ਲੇਖਾ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਕੰਮ ਮੁਸਤੈਦੀ ਨਾਲ ਕਰਨ ਅਤੇ ਉਨ•ਾਂ ਵੱਲੋਂ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿੱਚ ਸ੍ਰੀ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤੋਂ ਇਲਾਵਾ ਸਾਰੀਆਂ ਲੇਖਾ ਟੀਮਾਂ ਅਤੇ ਵੀਡੀਓਸਰਵੀਲੈਂਸ ਟੀਮਾਂ ਦੇ ਅਧਿਕਾਰੀ ਵੀ ਹਾਜਰ ਸਨ।