• Home
  • ਅਧਿਆਪਕਾਂ ਕੋਲ ਸਿੱਖਿਆ ਵਿਭਾਗ ‘ਚ ਸ਼ਾਮਲ ਹੋਣ ਲਈ 30 ਨਵੰਬਰ ਤਕ ਦਾ ਸਮਾਂ

ਅਧਿਆਪਕਾਂ ਕੋਲ ਸਿੱਖਿਆ ਵਿਭਾਗ ‘ਚ ਸ਼ਾਮਲ ਹੋਣ ਲਈ 30 ਨਵੰਬਰ ਤਕ ਦਾ ਸਮਾਂ

ਮੋਹਾਲੀ : ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ:) ਪੰਜਾਬ ਨੇ ਇੱਕ ਪੱਤਰ ਜਾਰੀ ਕਰਦਿਆਂ ਅਧਿਆਪਕਾਂ ਨੂੰ ਸਿਖਿਆ ਵਿਭਾਗ 'ਚ ਸ਼ਾਮਲ ਹੋਣ ਲਈ ਨਵੀਂ ਤਾਰੀਕ ਜਾਰੀ ਕੀਤੀ ਹੈ।
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ (ਆਦਰਸ਼ ਅਤੇ ਮਾਡਲ ਸਕੂਲਾ ਸਮੇਤ) ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਸ਼ਾਮਿਲ ਕਰਨ ਦਾ ਫੈਸਲਾ ਮਿਤੀ 09.10.2018 ਰਾਹੀਂ ਅਧਿਸੂਚਿਤ ਕੀਤਾ ਗਿਆ ਸੀ। ਇਸ ਫੈਸਲੇ ਦੀ ਪਾਲਣਾ ਹਿੱਤ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਮਿਤੀਆਂ ਨੂੰ ਜਿਨਾਂ ਕਰਮਚਾਰੀਆਂ ਵੱਲੋਂ ਵਿਭਾਗ ਵਿੱਚ ਸ਼ਾਮਿਲ ਹੋਣ ਲਈ ਆਪਸ਼ਨ ਦਿੱਤੀ ਗਈ, ਉਨਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਦੇ ਹੋਏ ਨਿਯੁਕਤੀ ਪੱਤਰ ਦੇ ਹੁਕਮ ਦਿੱਤੇ ਜਾ ਰਹੇ ਹਨ।

ਹੁਣ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਵਿਭਾਗ ਵਿੱਚ 'ਚ ਸ਼ਾਮਿਲ ਹੋਣ ਲਈ ਕਰਮਚਾਰੀਆਂ ਵੱਲੋਂ ਆਪਣੀ ਆਪਸ਼ਨ ਦੇਣ ਦੀ ਆਖਰੀ ਮਿਤੀ 30.11.2018 ਰਾਤ 12.00 ਵਜੇ ਤੱਕ ਹੋਵੇਗੀ। ਇਸ ਉੁਪਰੰੰਤ ਵਿਭਾਗ ਵੱੱਲੋਂੋ ਆਪਸ਼ਨ ਦੇਣ ਦੀ ਚਾਲੂ ਪ੍ਰੀਕ੍ਰਿ੍ਰਆ ਬੰਦ ਕਰ ਦਿੱਤੀ ਜਾਵੇਗੀ ਅਤੇ ਉਕਤ ਮਿਤੀ ਤੋਂ ਬਾਅਦ ਪ੍ਰਾ੍ਰਪਤ ਹੋਣ ਵਾਲੀਆ ਦਰਖਾਸਤਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

ਇਸੇ ਕੜੀ ਤਹਿਤ ਵਿਭਾਗ ਵੱਲੋਂ ਮਿਤੀ 22.11.2018 ਨੂੰ ਵੈਬਸਾਈਟ ਰਾਹੀਂ ਨੋਟਿਸ ਦਿੰਦੇ ਹੋਏ, ਉਨਾਂ ਕਰਮਚਾਰੀਆਂ ਨੂੰ, ਜਿਨਾ ਵੱਲੋਂ ਮਿਤੀ 27.11.2018 ਤੱਕ ਵਿਭਾਗ ਵਿੱਚ ਸ਼ਾਮਿਲ ਹੋਣ ਲਈ ਆਪਸ਼ਨ ਦਿੱਤੀ ਜਾਵੇਗੀ, ਵਿਭਾਗ ਵਿੱਚ ਸ਼ਾਮਿਲ ਹੋਣ ਦੇ ਨਿਯੁਕਤੀ ਦੇ ਹੁਕਮ ਮਿਤੀ 27.11.2018 ਨੂੰ ਦੇਣ ਬਾਰੇ ਸੂਚਿਤ ਵੀ ਕੀਤਾ ਗਿਆ ਹੈ।

ਹੁਣ ਸਰਕਾਰ ਵੱਲੋਂ ਪੈਰਾ ਨੰ: 2.0 ਵਿੱਚ ਦਰਸਾਏ ਫੈਸਲੇ ਦੇ ਮੱਦੇਨਜ਼ਰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 27.11.2018 ਤੋਂ ਬਾਅਦ ਵਿਭਾਗ ਵਿੱਚ ਸ਼ਾਮਿਲ ਹੋਣ ਲਈ ਆਪਸ਼ਨ ਦੇਣ ਵਾਲੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ, ਜੋ ਕਰਮਚਾਰੀ ਮਿਤੀ 27.11.2018 ਨੂੰ ਸ਼ਾਮ 4.00 ਵਜੇ ਤੋਂ ਬਾਅਦ ਵਿਭਾਗ ਵਿੱਚ ਸ਼ਾਮਿਲ ਹੋਣ ਦੀ ਆਪਸ਼ਨ ਦੇਣਗੇ, ਉਨਾਂ ਨੂੰ ਨਿਯੁਕਤੀ ਪੱਤਰ ਮਿਤੀ 28.11.2018 ਨੂੰ ਦਿੱਤੇ ਜਾਣਗੇ। ਇਸੇ ਤਰਾਂ ਮਿਤੀ 29.11.2018 ਨੂੰ ਰਾਤ 12.00 ਵਜੇ ਤੱਕ ਵਿਭਾਗ ਵਿੱਚ ਸ਼ਾਮਿਲ ਹੋਣ ਲਈ ਆਪਸ਼ਨ ਦੇਣ ਵਾਲੇ ਕਰਮਚਾਰੀਆਂ ਨੁੰ ਮਿਤੀ 30.11.2018 ਨੂੰ ਨਿਯੁਕਤੀ ਦੇ ਹੁਕਮ ਦਿੱਤੇ ਜਾਣਗੇ। ਮਿਤੀ 30.11.2018 ਨੂੰ ਰਾਤ 12.00 ਵਜੇ ਤੱਕ ਵਿਭਾਗ ਵਿੱਚ ਸ਼ਾਮਿਲ ਹੋਣ ਲਈ ਆਪਸ਼ਨ ਦੇਣ ਵਾਲੇ ਕਰਮਚਾਰੀਆਂ ਨੁੰ ਮਿਤੀ 01.12.2018 ਨੂੰ ਨਿਯੁਕਤੀ ਦੇ ਹੁਕਮ ਦਿੱਤੇ ਜਾਣਗੇ। ਨਿਯੁਕਤੀ ਹੁਕਮ ਦੇਣ ਸਬੰਧੀ ਮੁਕੰਮਲ ਕਾਰਵਾਈ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਈ-ਬਲਾਕ, ਫੇਜ਼-8, ਸ:ਅ:ਸ: ਨਗਰ ਦੀ ਦੂਜੀ ਮੰਜਿਲ ਦੇ ਆਡੀਟੋਰੀਅਮ ਵਿੱਚ ਕੀਤੀ ਜਾਵੇਗੀ।