• Home
  • “ਸ਼ਹੀਦ” ਬਣਦਾ… ਬਣਦਾ “ਮੁਜਰਿਮ” ਬਣਿਆ ਵਿਵਾਦਤ ਲੇਖਕ .!

“ਸ਼ਹੀਦ” ਬਣਦਾ… ਬਣਦਾ “ਮੁਜਰਿਮ” ਬਣਿਆ ਵਿਵਾਦਤ ਲੇਖਕ .!

ਆਨੰਦਪੁਰ ਸਾਹਿਬ  '(ਖਬਰ ਬਾਰੇ ਬਿਊਰੋ )-ਦੋ ਦਿਨ ਪਹਿਲਾਂ ਹਮਲੇ ਦਾ ਸ਼ਿਕਾਰ ਹੋਇਆ ਇੱਕ ਨਾਸਤਿਕ ਵਿਵਾਦਿਤ  ਕਵੀ ਜਿਸ ਨੂੰ ਉਸ ਉੱਪਰ ਕੁਝ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ  ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ "ਸ਼ਹੀਦ "ਦਾ ਦਰਜਾ ਦਿੱਤਾ ਜਾ ਰਿਹਾ ਸੀ ,ਪਾਰ  ਉਸ ਤੇ ਹਮਲਾ ਕਰਨ ਵਾਲਿਆਂ ਦੀ ਕਰੜੀ ਨਿੰਦਾ ਕੀਤੀ ਜਾ ਰਹੀ ਸੀ ਅਤੇ ਉਸ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਜਾ ਰਹੀ ਸੀ ।

ਪਰ ਕੁਝ ਘੰਟਿਆਂ ਬਾਅਦ ਉਸ ਦੀ ਅਸਲੀ ਪਹਿਚਾਣ ਸਾਹਮਣੇ ਆਉਣ ਤੇ ਜਿੱਥੇ ਸੋਸ਼ਲ ਮੀਡੀਆ ਤੇ ਉਸ ਦੇ ਖਿਲਾਫ ਹੀ ਪ੍ਰਚਾਰ ਸ਼ੁਰੂ ਹੋ ਗਿਆ ,ਉੱਥੇ ਨਾਲ ਹੀ ਉਸ ਵਿਰੁੱਧ ਥਾਣਾ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 295A ਤਹਿਤ ਮੁਕਦਮਾ ਦਰਜ ਕਰ ਲਿਆ ਹੈ । ਹਸਪਤਾਲ ਚ ਦਾਖਲ ਵਿਵਾਦਿਤ ਲੇਖਕ ਗੱਗ ਨੂੰ ਕਿਸੇ ਵੀ ਸਮੇਂ ਪੁਲਸ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਉਸ ਵਿਰੁੱਧ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਇਸ ਵਿਵਾਦਤ ਕਵੀ ਵਿਰੁੱਧ 9  ਜੁਲਾਈ 2017 ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ, ਕਿਉਂਕਿ ਇਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਵਿਵਾਦਤ ਟਿੱਪਣੀ ਕੀਤੀ ਸੀ ।ਇਸ ਵਿਰੁੱਧ ਹਿੰਦੂ ਤੇ ਸਿੱਖਾਂ ਦੇ ਗੁਰੂਆਂ ਵਿਰੁੱਧ ਧਾਰਮਿਕ ਟਿੱਪਣੀਆਂ ਕਰਨ ਅਤੇ  ਦੁਸਹਿਰੇ ਸਬੰਧੀ ਵਿਵਾਦਤ ਲੇਖ ਛਾਪਣ ਕਾਰਨ ਵੀ ਮਾਮਲਾ ਦਰਜ ਹੋ ਚੁੱਕਾ ਹੈ ।