• Home
  • ਪੰਜਾਬ ਸਰਕਾਰ ਨੇ 6 ਡੀ ਸੀਜ ਸਮੇਤ 13 ਆਈ ਏ ਐੱਸ ਤੇ 1 ਪੀ ਸੀ ਐੱਸ ਅਫ਼ਸਰ ਬਦਲਿਆ

ਪੰਜਾਬ ਸਰਕਾਰ ਨੇ 6 ਡੀ ਸੀਜ ਸਮੇਤ 13 ਆਈ ਏ ਐੱਸ ਤੇ 1 ਪੀ ਸੀ ਐੱਸ ਅਫ਼ਸਰ ਬਦਲਿਆ

ਚੰਡੀਗੜ੍ਹ : 12 ਫਰਵਰੀ ;ਪੰਜਾਬ ਸਰਕਾਰ ਵੱਲੋਂ ਅੱਜ 13 ਆਈ. ਏ. ਐਸ. ਅਧਿਕਾਰੀਆਂ ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ ਵਿੱਚ ਸ੍ਰੀ ਚੰਦਰ ਗੈਂਦ ਨੂੰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ, ਸ੍ਰੀ ਧਰਮ ਪਾਲ ਨੂੰ ਮੁੱਖ ਪ੍ਰਸ਼ਾਸਕ, ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ, ਐਸ.ਏ.ਐਸ. ਨਗਰ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਹਾਊਸਿੰਗ ਐਂਡ ਅਰਬਨ ਡਿਵਲਪਮੈਂਟ, ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਡਾਇਰੈਕਟਰ, ਸਮਾਜਿਕ ਨਿਆਂ, ਸ਼ਸ਼ਕਤੀਕਰਨ ਅਤੇ ਘੱਟ ਗਿਣਤੀ ਤੇ ਵਾਧੂ ਚਾਰਜ ਕਾਰਜਕਾਰੀ ਡਾਇਰੈਕਟਰ, ਪੰਜਾਬ ਸਟੇਟ ਸ਼ਡਿਊਲਡ ਕਾਸਟਸ ਲੈਂਡ ਡਿਵਲਪਮੈਂਟ ਅਤੇ ਵਿੱਤ ਕਾਰਪੋਰੇਸ਼ਨ, ਸ੍ਰੀਮਤੀ ਇੰਦੂ ਮਲਹੋਤਰਾ ਨੂੰ ਡੀ.ਪੀ.ਆਈ. (ਕਾਲਜਿਜ਼) ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਪੰਜਾਬ ਵਿੱਤ ਕਾਰਪੋਰੇਸ਼ਨ, ਸ੍ਰੀ ਗੁਰਲਵਲੀਨ ਸਿੰਘ ਸਿੱਧੂ ਨੂੰ ਡਿਪਟੀ ਕਮਿਸ਼ਨਰ, ਫਰੀਦਕੋਟ, ਸ੍ਰੀ ਮੁਹੰਮਦ ਤਇਅਬ ਨੂੰ ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਅਤੇ ਵਾਧੂ ਚਾਰਜ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸ੍ਰੀ ਮਨਜੀਤ ਸਿੰਘ ਬਰਾੜ ਨੂੰ ਡਾਇਰੈਕਟਰ, ਇੰਡਸਟਰੀਜ਼ ਅਤੇ ਕਾਮਰਸ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟ, ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ, ਸ੍ਰੀ ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਡਿਪਟੀ ਕਮਿਸ਼ਨਰ, ਕਪੂਰਥਲਾ, ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੂੰ ਡਿਪਟੀ ਕਮਿਸ਼ਨਰ , ਫ਼ਤਿਹਗੜ੍ਹ ਸਾਹਿਬ, ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਅਤੇ ਵਾਧੂ ਚਾਰਜ ਸੀ.ਈ.ਓ. , ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ, ਸ੍ਰੀ ਰਾਜੀਵ ਪਰਾਸ਼ਰ ਨੂੰ ਵਿਸ਼ੇਸ਼ ਸਕੱਤਰ, ਆਮਦਨ ਅਤੇ ਮੁੜ ਵਸੇਬਾ ਅਤੇ ਵਾਧੂ ਚਾਰਜ ਸਕੱਤਰ, ਪੰਜਾਬ ਸਟੇਟ ਬੋਰਡ ਫਾਰ ਤਕਨੀਤੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸ੍ਰੀ ਕਮਲਦੀਪ ਸਿੰਘ ਸੰਘਾ ਨੂੰ ਸਕੱਤਰ, ਪੰਜਾਬ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ ਅਤੇ ਵਾਧੂ ਚਾਰਜ ਸਕੱਤਰ, ਪੰਜਾਬ ਰਾਜ ਪੇਂਡੂ ਵਿਕਾਸ ਬੋਰਡ ਅਤੇ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਸ੍ਰੀ ਕਰਨੈਲ ਸਿੰਘ ਪੀ.ਸੀ.ਐਸ. ਨੂੰ ਵਧੀਕ ਸਕੱਤਰ, ਕਾਰਪੋਰੇਸ਼ਨ ਅਤੇ ਵਾਧੂ ਚਾਰਜ ਵਧੀਕ ਮੈਨੇਜਿੰਗ ਡਾਇਰੈਕਟਰ/ਚੀਫ਼ ਆਪਰੇਟਿੰਗ ਅਫ਼ਸਰ, ਮਿਲਕਫੈੱਡ ਤੈਨਾਤ ਕੀਤਾ ਗਿਆ ਹੈ। ਸ੍ਰੀ ਕਰਨੈਲ ਸਿੰਘ ਆਪਣੀਆਂ ਨਵੀਆਂ ਨਿਯੁਕਤੀਆਂ ਦੇ ਨਾਲ ਨਾਲ ਦਫ਼ਤਰ, ਮੁੱਖ ਚੋਣ ਅਫ਼ਸਰ ਵਿਖੇ ਆਪਣਾ ਕੰਮਕਾਜ ਜਾਰੀ ਰੱਖਣਗੇ