• Home
  • ਬਾਦਲਾਂ ਨੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ- ਰਵਨੀਤ ਬਿੱਟੂ

ਬਾਦਲਾਂ ਨੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ- ਰਵਨੀਤ ਬਿੱਟੂ

ਲੁਧਿਆਣਾ 23 ਅਪ੍ਰੈਲ - ਰਵਨੀਤ ਸਿੰਘ ਬਿੱਟੂ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਦੇ ਅਧੀਨ ਆਂਉਂਦੇ ਗਿੱਲ ਦੇ ਰੁੜਕਾ, ਪੋਹੀੜ, ਡੇਹਲੋਂ ਆਦਿਇਲਾਕਿਆਂ ਵਿੱਚ ਵੋਟਰਾਂ ਨਾਲ ਵਿਸ਼ਾਲ ਮੀਟਿੰਗਾਂ ਰੱਖੀਆਂ ਗਈਆਂ। ਜਿਸ ਦੌਰਾਨ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁਖੀ ਹੋ ਰੁੜਕੇ ਪਿੰਡ ਦੀਸਰਪੰਚਣੀ ਗੁਰਮੀਤ ਕੌਰ ਵੱਲੋਂ ਪਤੀ ਮਹਾਂ ਸਿੰਘ ਸਮੇਤ ਪਿੰਡ ਦੇ ਪੰਚਾਂ ਨੂੰ ਨਾਲ ਲੈ ਕਾਂਗਰਸ ਪਾਰਟੀ ਚ ਸ਼ਮੂਲੀਅਤ ਕੀਤੀ ਗਈ। ਆਪਣੇ ਸੰਬੋਧਨਾਂਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਜਿੱਥੇ ਬਾਦਲਾਂ ਨੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ, ਉੱਥੇ ਹੀ 15-15 ਲੱਖਦੇਣ, ਸਵੱਛ ਭਾਰਤ ਮੁਹਿੰਮ ਤਹਿਤ ਬਾਥਰੂਮ, ਪ੍ਰਧਾਨ ਮੰਤਰੀ ਅਵਾਸ ਯੋਜਨਾ ਆਦਿ ਦੇਸ਼ ਦੀ ਜਨਤਾ ਨਾਲ ਕੀਤੇ ਮੋਦੀ ਦੇ ਸਭ ਵਾਅਦੇ ਖੋਖਲੇਸਾਬਿਤ ਹੋਏ। ਮੋਦੀ ਨੇ ਪੈਟਰੋਲ, ਡੀਜਲ, ਗੈਸ ਆਦਿ ਰੇਟਾਂ ਵਿੱਚ ਤਾਂ ਵਾਧਾ ਕੀਤਾ ਹੀ ਬਲਕਿ ਕੇਂਦਰ ਤੋਂ ਕੋਈ ਮਦਦ ਨਾ ਮਿਲਣ ਕਾਰਨ ਦੇਸ਼ ਦੇਅੰਨਦਾਤੇ ਨੂੰ ਖੁਦਕੁਸ਼ੀਆਂ ਲਈ ਮਜਬੂਰ ਹੋਣਾ ਪਿਆ। ਜਦਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਬੇਹਤਰੀ ਲਈ ਵਚਨਬੱਧ ਹੈ ਤੇ ਕੇਂਦਰ ਵਿੱਚਸਰਕਾਰ ਬਨਣ ਤੇ ਕਿਸਾਨਾਂ ਦੀ ਸਹੂਲਤ ਲਈ ਕਈ ਤਰਾਂ ਦੀਆ ਯੋਜਨਾਵਾਂ ਲਿਆਂਦੀਆਂ ਜਾਣਗੀਆਂ। ਇਸ ਮੌਕੇ ਬਿੱਟੂ ਨੇ ਬੈਂਸਾਂ ਤੇ ਵੀ ਤੰਜਕਸਦਿਆਂ ਕਿਹਾ ਕਿ ਹੁਣ ਲੈਟਰਬਾਕਸ ਦਾ ਸਮਾਂ ਚਲਾ ਗਿਆ ਹੈ ਤੇ ਆਤਮ ਨਗਰ ਅਤੇ ਦੱਖਣੀ ਹਲਕੇ ਦੇ ਲੋਕ ਹੀ ਬੈਂਸਾਂ ਨੂੰ ਵੋਟਾਂ ਪਾ ਕੇ ਹੁਣ ਪਛਤਾਰਹੇ ਹਨ। ਉਨਾਂ ਕਿਹਾ ਕਿ ਬੈਂਸ ਤਾਂ ਆਏ ਦਿਨ ਨਵੀਆਂ ਪਾਰਟੀਆਂ ਬਣਾ ਨਵਾਂ ਡੰਡਾਂ ਤੇ ਨਵਾਂ ਝੰਡਾ ਚੁੱਕੀ ਫਿਰਦੇ ਰਹਿੰਦੇ ਨੇ ਜਾਂ ਫਿਰ ਸ਼ੋਸਲਮੀਡੀਆ ਰਾਂਹੀ ਸੁਰਖੀਆਂ ਬਟੋਰਨੀਆਂ ਜਾਣਦੇ ਹਨ, ਉਨਾਂ ਵਿਕਾਸ ਕੀ ਕਰਵਾਉਣਾ। ਇਸ ਮੋਕੇ ਉਨਾਂ ਵਿਸ਼ਵਾਸ਼ ਦਿਵਾਇਆ ਕਿ ਕਾਂਗਰਸ ਦੀਸਰਕਾਰ ਵਾਅਦੇ ਕਰਨੇ ਹੀ ਨਹੀਂ, ਨਿਭਾਉਣੇ ਵੀ ਜਾਣਦੀ ਹੈ ਤੇ ਮੌਕਾ ਮਿਲਣ ਤੇ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਇਸ ਮੋਕੇ ਵਿਧਾਇਕ ਕੁਲਦੀਪਵੈਦ, ਗੁਰਦੇਵ ਲਾਪਰਾਂ, ਸੋਨੀ ਗਾਲਿਬ, ਦਲਜੀਤ ਸਿੰਘ ਭੋਲਾ ਗਰੇਵਾਲ, ਅਮਰਿੰਦਰ ਜੱਸੋਵਾਲ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇਵਰਕਰ ਹਾਜਿਰ ਸਨ।