• Home
  • ਸ਼ਾਂਤੀ ਦੇ ਦੂਤ ਬਣੇ ਸਿੱਧੂ-ਖ਼ੂਨ ਖਰਾਬਾ ਛੱਡ ਕੇ ਪਿਆਰ ਦੀਆਂ ਪੀਘਾਂ ਪਾਉਣ ਦੀ ਦਿੱਤੀ ਦੁਹਾਈ

ਸ਼ਾਂਤੀ ਦੇ ਦੂਤ ਬਣੇ ਸਿੱਧੂ-ਖ਼ੂਨ ਖਰਾਬਾ ਛੱਡ ਕੇ ਪਿਆਰ ਦੀਆਂ ਪੀਘਾਂ ਪਾਉਣ ਦੀ ਦਿੱਤੀ ਦੁਹਾਈ

ਕਰਤਾਰਪੁਰ ਸਾਹਿਬ : ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਸਮਾਗਮ ਰੱਖਿਆ ਜਿਸ ਵਿੱਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ 'ਤੇ ਚਲਦਿਆਂ ਇਸ ਖੇਤਰ 'ਚ ਪਿਆਰ, ਅਮਨ ਸ਼ਾਂਤੀ ਫੈਲਾਈ ਜਾਵੇ। ਸਿੱਧੂ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਇਸ ਖੇਤਰ 'ਚ ਬਹੁਤ ਖੂਨ ਖ਼ਰਾਬਾ ਹੋ ਗਿਆ ਹੈ ਤੇ ਹੁਣ ਸਮਾਂ ਆ ਗਿਆ ਇਸ ਨਫਰਤ ਨੂੰ ਭੁਲਾ ਕੇ ਪਿਆਰ ਦੀਆਂ ਪੀਘਾਂ ਝੂਟੀਆਂ ਜਾਣ।


ਸਿੱਧੂ ਨੇ ਇਸ ਵੇਲੇ ਪਾਕਿਸਤਾਨ ਸਰਕਾਰ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਭਾਰਤ ਦੀ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅੱਜ 70 ਸਾਲ ਬਾਅਦ ਨਾਨਕ ਨਾਮ ਲੇਵਾ ਸੰਗਤ ਦੀ ਆਸ ਪੂਰੀ ਹੋਈ ਹੈ। ਉਨਾਂ ਕਿਹਾ ਕਿ ਸਾਡੇ ਪੁਰਖੇ ਸਰਹੱਦ ਤੋਂ ਹੰਝੂ ਵਹਾ ਕੇ ਵਾਪਸ ਚਲੇ ਜਾਂਦੇ ਸਨ ਪਰ ਅੱਜ ਮੁਬਾਰਕ ਮੌਕਾ ਆਇਆ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੁਲ ਰਿਹਾ ਹੈ।
ਉਨਾਂ ਸ਼ਾਇਰਾਨਾ ਅੰਦਾਜ਼ 'ਚ  ਭਾਸ਼ਣ ਦੌਰਾਨ ਵਾਰ ਵਾਰ ਬਾਬੇ ਨਾਨਕ ਨੂੰ ਯਾਦ ਕੀਤਾ ਤੇ ਕਈ ਸੂਫ਼ੀਆਨਾ ਕਲਾਮ ਵੀ ਸੁਣਾਏ।