• Home
  • ਐਂਟੀ ਨਾਰਕੋਟਿਕਸ ਸੈੱਲ ਵਲੋਂ ਨਸ਼ਿਆਂ ਵਿਰੁਧ ਰੋਡ ਸ਼ੋਅਜ਼ 2 ਅਕਤੂਬਰ ਨੂੰ

ਐਂਟੀ ਨਾਰਕੋਟਿਕਸ ਸੈੱਲ ਵਲੋਂ ਨਸ਼ਿਆਂ ਵਿਰੁਧ ਰੋਡ ਸ਼ੋਅਜ਼ 2 ਅਕਤੂਬਰ ਨੂੰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕਾਂਗਰਸ ਪਾਰਟੀ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਸੂਬਾ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਨ ਲਈ ਸਮੁੱਚੇ ਪੰਜਾਬ ਵਿਚ 2 ਅਕਤੂਬਰ ਨੂੰ ਰੋਡ ਸ਼ੋਅ ਕੀਤੇ ਜਾਣਗੇ। ਨਿਕੜਾ ਨੇ ਇਹ ਐਲਾਨ ਸੈਲ ਦੀ ਚੰਡੀਗੜ ਦੇ ਲੁਬਾਣਾ ਭਵਨ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਉਨਾਂ ਦਸਿਆ ਕਿ ਇਹ ਰੋਡ ਸ਼ੋਅ ਪਟਿਆਲਾ, ਲਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਸੰਗਰੂਰ ਤੋਂ ਕੱਢੇ ਜਾਣਗੇ। ਉਨਾਂ ਦਸਿਆ ਕਿ ਪਟਿਆਲਾ ਤੋਂ ਰੋਡ ਸ਼ੋਅ ਨੂੰ ਮੁੱਖ ਮੰਤਰੀ, ਮਹਾਰਾਣੀ ਪ੍ਰਨੀਤ ਕੌਰ ਅਤੇ ਸੁਨੀਲ ਜਾਖੜ ਝੰਡੀ ਦੇ ਕੇ ਰਵਾਨਾ ਕਰਨਗੇ।

ਮੀਟਿੰਗ ਵਿਚ ਸਕੱਤਰ ਹਰਿੰਦਰ ਸਿੰਘ ਖ਼ਾਲਸਾ, ਹਰਪ੍ਰੀਤ ਵਾਹੀ, ਹਰਪ੍ਰੀਤ ਸਿੰਘ ਖ਼ਾਲਸਾ, ਹਿੰਦਰਜੀਤ ਸਿੰਘ ਮੋਹਾਲੀ, ਜਤਿੰਦਰਪਾਲ ਸਿੰਘ ਫ਼ੌਜੀ, ਰਾਜਨ ਵਰਮਾ, ਦਿਨੇਸ਼ ਮਲਹੋਤਰਾ, ਗੁਰਮੀਤ ਢੀਂਡਸਾ, ਗੁਰਬਚਨ ਸਿੰਘ ਖ਼ਾਲਸਾ, ਰਾਜਨਦੀਪ ਸਿੰਘ, ਤਲਵਿੰਦਰ ਸਿੰਘ, ਸਿਮਰਨਜੀਤ ਸਿੰਘ ਬੈਂਸ, ਜਸਪ੍ਰੀਤ ਸਿੰਘ ਡੇਰਾ ਬਸੀ, ਰਜਨੀਸ਼ ਕੁਮਾਰ ਕਾਲਾ, ਗੁਲਸ਼ਨ ਸਿੰਘ ਕੰਗ ਆਦਿ ਹਾਜ਼ਰ ਸਨ।