• Home
  • …ਜਦੋਂ ਬੀਬੀ ਭੱਠਲ ਨੇ ਸਵਾਲ ਪੁੱਛਣ ਤੇ ਨੌਜਵਾਨ ਦੇ ਥੱਪੜ ਮਾਰਿਆ :- ਪੜ੍ਹੋ ਕਿੱਥੇ ਹੋਇਆ ਹੰਗਾਮਾ?

…ਜਦੋਂ ਬੀਬੀ ਭੱਠਲ ਨੇ ਸਵਾਲ ਪੁੱਛਣ ਤੇ ਨੌਜਵਾਨ ਦੇ ਥੱਪੜ ਮਾਰਿਆ :- ਪੜ੍ਹੋ ਕਿੱਥੇ ਹੋਇਆ ਹੰਗਾਮਾ?

ਮੂਣਕ :- ਕਾਂਗਰਸ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਤੇ ਉਸ ਸਮੇਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਭਾਰੂ ਪੈ ਗਈ ,ਜਦੋਂ ਬੀਬੀ ਭੱਠਲ ਨੂੰ ਗੁੱਸਾ ਆਇਆ ਤੇ ਉਸ ਨੇ ਇੱਕ ਨੌਜਵਾਨ ਦੇ ਥੱਪੜ ਜੜ ਦਿੱਤਾ ।
ਪਤਾ ਲੱਗਾ ਹੈ ਕਿ ਪਿੰਡ ਬੁਸਹਿਰਾ ਚ ਇੱਕ ਚੋਣ ਜਲਸੇ ਦੌਰਾਨ ਚੋਣ ਪ੍ਰਚਾਰ ਲਈ ਪੁੱਜੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਇੱਕ ਨੌਜਵਾਨ ਨੇ ਜਦੋਂ ਬੀਬੀ ਰਾਜਿੰਦਰ ਕੌਰ ਭੱਠਲ ਦੇ ਕਾਰਜਕਾਰ ਕਾਰਜਕਾਲ ਦੌਰਾਨ ਕੀਤੇ ਹਲਕੇ ਦੇ ਕੰਮਾਂ ਦਾ ਵੇਰਵਾ ਮੰਗਿਆ ਤਾਂ ਬੀਬੀ ਭੱਠਲ ਗੁੱਸੇ ਚ ਲਾਲ ਪੀਲੀ ਹੋ ਗਈ ਤੇ ਉਸ ਨੇ ਸਵਾਲ ਕਰਨ ਵਾਲੇ ਨੌਜਵਾਨ ਦੇ ਥੱਪੜ ਮਾਰ ਦਿੱਤਾ ।