• Home
  • ਕਿਮ ਨੇ ਟਰੰਪ ਨੂੰ ਕਿਹਾ-ਆ ਮਿਲੀਏ ਦੁਬਾਰਾ

ਕਿਮ ਨੇ ਟਰੰਪ ਨੂੰ ਕਿਹਾ-ਆ ਮਿਲੀਏ ਦੁਬਾਰਾ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਕੁਝ ਸਮਾਂ ਪਹਿਲਾਂ ਪੂਰੇ ਵਿਸ਼ਵ ਦੀਆਂ ਨਜ਼ਰਾਂ ਇਸ ਗੱਲ 'ਤੇ ਲਗੀਆਂ ਸਨ ਕਿ ਅਮਰੀਕੀ ਰਾਸ਼ਟਰਪਤੀ ਤੇ ਉਤਰ ਕੋਰੀਆ ਦੇ ਤਾਨਾਸ਼ਾਹ ਵਿਚਕਾਰ ਗੱਲਬਾਤ ਹੁੰਦੀ ਹੈ ਜਾਂ ਨਹੀ ਪਰ ਹੁਣ ਉਹ ਅਟਕਲਾਂ ਤਾਂ ਦੂਰ ਹੋ ਗਈਆਂ ਬਲਕਿ ਦੋਹੇਂ ਦੇਸ਼ ਨਵੇਂ ਰਸਤੇ ਤਲਾਸ਼ਣ ਲੱਗ ਪਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੂਸਰੀ ਬੈਠਕ ਦੀ ਮੰਗ ਕਰਨ ਵਾਲੇ ਉਤਰ ਕੋਰੀਆ ਦੇ ਨੇਤਾ ਦਾ ਇਕ ਹਾਂ ਪੱਖੀ ਪੱਤਰ ਮਿਲਿਆ ਹੈ। ਵਾਈਟ ਹਾਊਸ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਵਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਕਿਮ ਜੋਂਗ ਉਨ ਦਾ ਪੱਤਰ ਮਿਲਿਆ ਹੈ। ਜਿਸ ਵਿਚ ਸੰਦੇਸ਼ ਤੋਂ ਪਤਾ ਚਲਦਾ ਹੈ ਕਿ ਉਤਰ ਕੋਰੀਆ ਕੋਰੀਆਈ ਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਆਪਣੀ ਵਚਨਬੱਧਤਾ 'ਤੇ ਕਾਇਮ ਹੈ। ਇਸ ਹਾਂ ਪੱਖੀ ਪੱਤਰ ਮਗਰੋਂ ਵਾਈਟ ਹਾਊਸ ਮੁਤਾਬਿਕ ਕਿਮ ਜੋਂਗ ਉਨ ਤੇ ਡੋਨਾਲਡ ਟਰੰਪ ਦਰਮਿਆਨ ਦੂਸਰੀ ਸਿਖਰ ਵਾਰਤਾ ਨੂੰ ਅਮਲੀ ਜਾਮਾ ਪਹਿਨਾਉਣ 'ਤੇ ਗੱਲਬਾਤ ਜਾਰੀ ਹੈ। ਦੋਵਾਂ ਆਗੂਆਂ ਦਰਮਿਆਨ ਜੂਨ ਵਿਚ ਸਿੰਗਾਪੁਰ ਵਿਖੇ ਪਹਿਲੀ ਮੁਲਾਕਾਤ ਹੋਈ ਸੀ ਤੇ ਆਸ ਹੈ ਕਿ ਦੋਵੇਂ ਇਕ ਵਾਰ ਫਿਰ ਸਿਰ ਜੋੜ ਕੇ ਬੈਠਣਗੇ ਤਾਕਿ ਦੁਨੀਆਂ ਵਿਚ ਸ਼ਾਂਤੀ ਬਣੀ ਰਹੇ।