• Home
  • ਪਾਣੀ ਦੇ ਤੇਜ਼ ਵਹਾਅ ਨੇ ਲਈ ਪੰਜ ਮੱਝਾਂ ਦੀ ਜਾਨ

ਪਾਣੀ ਦੇ ਤੇਜ਼ ਵਹਾਅ ਨੇ ਲਈ ਪੰਜ ਮੱਝਾਂ ਦੀ ਜਾਨ

ਤਰਨਤਾਰਨ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨੀਂ ਪਏ ਭਾਰੀ ਮੀਂਹ ਦੇ ਚੱਲਦਿਆਂ ਦੋਰਾਂਗਲਾ ਨੇੜਲੇ ਨੌਮਣੀ ਨਾਲੇ 'ਚ ਆਏ ਹੜ ਕਾਰਨ ਅੱਜ ਇਸ ਨਾਲੇ 'ਤੇ ਗਾਹਲੜੀ ਨੇੜੇ ਬਣੇ ਹੈਡਲ ਪੁਲ 'ਚ ਫਸ ਕੇ ਗੁੱਜਰਾਂ ਦੀਆਂ ਪੰਜ ਮੱਝਾਂ ਦੀ ਮੌਤ ਹੋ ਗਈ ਜਦਕਿ ਕੁਝ ਨੂੰ ਭਾਰੀ ਜਦੋ ਜਹਿਦ ਤੋਂ ਬਾਅਦ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ ਗੁੱਜਰ ਕਰੀਮ ਦੀਆਂ ਮੱਝਾਂ ਪਾਣੀ ਪੀਣ ਲਈ ਨਾਲੇ 'ਚ ਵੜੀਆਂ ਸਨ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਮੱਝਾਂ ਰੁੜ ਕੇ ਪੁਲ 'ਚ ਫਸ ਗਈਆਂ। ਇਨਾਂ 'ਚੋਂ ਕੁਝ ਮੱਝਾਂ ਨੂੰ ਤਾਂ ਜੱਦੋ-ਜਹਿਦ ਕਰ ਕੇ ਬਚਾ ਲਿਆ ਪਰ 5 ਮੱਝਾਂ ਦੀ ਪਾਣੀ 'ਚ ਦਮ ਘੁੱਟਣ ਕਾਰਨ ਮੌਤ ਹੋ ਗਈ।ਦਸਿਆ ਜਾ ਰਿਹਾ ਹੈ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਮੱਝਾਂ ਵਾਪਸ ਹੀ ਨਾ ਮੁੜ ਸਕੀਆਂ। ਘਟਨਾ ਦੀ ਖ਼ਬਰ ਮਿਲਦਿਆਂ ਥਾਣਾ ਦੋਰਾਂਗਲਾ ਦੇ ਐੱਚ. ਐੱਚ. ਓ. ਅਸ਼ੋਕ ਕੁਮਾਰ ਮੌਕੇ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ।