• Home
  • ਐਡਵੋਕੇਟ ਦਸੇ ਕਿ ਦਰਖਾਸਤ ਦਿਤੇ ਬਿਨਾ ਦੀਵਾਨ ਦਾ ਮੈਬਰ ਕਿਵੇਂ ਬਣਿਆ: ਅਣਖੀ

ਐਡਵੋਕੇਟ ਦਸੇ ਕਿ ਦਰਖਾਸਤ ਦਿਤੇ ਬਿਨਾ ਦੀਵਾਨ ਦਾ ਮੈਬਰ ਕਿਵੇਂ ਬਣਿਆ: ਅਣਖੀ

ਅਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਸੀਨੀਅਰ ਮੈਬਰ ਅਤੇ ਸਾਬਕਾ ਆਨਰੇਰੀ ਸਕਤਰ ਸ: ਭਾਗ ਸਿੰਘ ਅਣਖੀ ਨੇ ਦੀਵਾਨ ਦੀਆਂ ਚੋਣਾਂ ਨੂੰ ਅਗੇ ਪਾਉਣ ਦੀ ਤਾਕ 'ਚ ਬੈਠੀ ਵਿਰੋਧੀ ਧਿਰ ਨੂੰ ਆੜੇ ਹੱਥੀ ਲਿਆ ਹੈ। ਉÂਨਾ ਕਿਹਾ ਕਿ ਉਹ ਕਿਸੇ ਵੀ ਗਲਤ ਬੰਦਾ ਜਾਂ ਪਾਰਟੀ ਦੀ ਹਮਾਇਤ ਨਹੀਂ ਸਗੋਂ ਮੁਖਾਲਫਤ ਕਰਾਂਗਾ। ਉਹਨਾਂ ਦੀਵਾਨ ਦੀ ਕਲ ਹੋਈ ਐਗਜੈਕਟਿਵ ਦੀ ਮੀਟਿੰਗ ਨੂੰ ਗੈਰ ਸੰਵਿਧਾਨਕ ਅਤੇ ਬੇਲੋੜਾ ਕਰਾਰ ਦਿਤਾ। ਉਹਨਾਂ ਮੀਟਿੰਗ ਦੌਰਾਨ ਉਹਨਾਂ ਦੇ ਨਾਮ 'ਤੇ ਚਰਚਾ ਕਰਨ ਲਈ ਹੈਰਾਨੀ ਪ੍ਰਗਟ ਕੀਤੀ। ਉਹਨਾਂ ਜਸਵਿੰਦਰ ਸਿੰਘ ਐਡਵੋਕੇਟ ਦਾ ਨਾਮ ਲਏ ਬਗੈਰ ਕਿਹਾ ਕਿ ਉਹਨਾਂ ਪ੍ਰਤੀ ਚਰਚਾ ਕਰਨ ਵਾਲਿਆਂ 'ਚ ਸ੍ਰੋਮਣੀ ਕਮੇਟੀ ਦਾ ਉਹ ਸਾਬਕਾ ਮੈਬਰ ਵੀ ਸ਼ਾਮਿਲ ਹਨ ਜਿਨਾਂ ਨੂੰ ਸ੍ਰੋਮਣੀ ਕਮੇਟੀ ਦੇ ਫੰਡਾਂ ਦੀ ਨਿੱਜੀ ਹਿਤਾਂ ਲਈ ਦੁਰਵਰਤੋਂ ਕਾਰਨ ਅਦਾਲਤ ਵਲੋਂ ਸ੍ਰੋਮਣੀ ਕਮੇਟੀ ਦੀ ਕਿਸੇ ਵੀ ਸਰਗਰਮੀ 'ਚ ਹਿਸਾ ਲੈਣ ਤੋਂ ਰੋਕਿਆ ਗਿਆ ਸੀ, ਇਹ ਉਨਾਂ 106 ਕਾਨਪੁਰੀ ਪੈਦਾਇਸ਼ਾਂ ਸ਼ਾਮਿਲ ਸਨ ਜਿਨਾਂ ਨੂੰ 12 ਜੂਨ 2011 ਦੌਰਾਨ ਕਾਰਨਪੁਰ ਵਿਖੇ ਹੋਈ ਮੀਟਿੰਗ 'ਚ ਮੈਬਰੀਆਂ ਨਾਲ ਪਹਿਲਾਂ ਨਿਵਾਜੇ ਗਏ ਅਤੇ ਜਿਨਾਂ ਦੀਆਂ ਮੈਬਰਸ਼ਿਪ ਫਾਰਮਾਂ ਬਾਅਦ 'ਚ ਭਰੀਆਂ ਗਈਆਂ। ਉਨਾਂ ਸਵਾਲ ਕੀਤਾ ਕਿ ਕੀ ਦੂਜਿਆਂ 'ਤੇ ਇਲਜਾਮ ਲਾਉਣ ਵਾਲੇ ਇਹ ਲੋਕ ਗੁਰੂ ਸਾਹਿਬ ਦੀ ਹਜੂਰੀ 'ਚ ਇਹ ਦਾਅਵਾ ਕਰ ਸਕਦੇ ਹਨ ਕਿ ਉਹਨਾਂ ਦੀ ਮੈਬਰਸ਼ਿਪ ਸਹੀ ਅਤੇ ਵਾਜਬ ਹਨ। ਉਹਨਾਂ ਕਿਹਾ ਕਿ ਮੈਬਰਸ਼ਿਪ ਲਈ ਪਹਿਲਾਂ 'À' ਫਾਰਮ 'ਪ੍ਰਾਣ ਪਤਰ' ਭਰਿਆ ਜਾਂਦਾ ਹੈ ਫਿਰ ਪੜਤਾਲ ਉਪਰੰਤ ਐਗਜੈਕਵਿਟ ਅਤੇ ਫਿਰ ਜਿਲਾ ਬਾਡੀ ਕੋਲ ਜਾਂਦਾ ਹੈ , ਜਿਥੇ ਉਸ ਨੂੰ ਮੈਬਰੀ ਮਿਲਦੀ ਹੈ। ਅਤੇ ਇਹ ਸਾਰੀ ਪ੍ਰਕਿਰਆ ਗੁਰੂ ਸਾਹਿਬ ਦੀ ਹਜੂਰੀਂ ਹੁੰਦੀ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਗੁਰੂ ਕਾ ਸੱਚਾ ਸਿੱਖ ਅਖਵਾਉਣ ਵਾਲੇ ਗੁਰੂ ਦੇ ਸਨਮੁਖ ਝੂਠ ਦਾ ਵਪਾਰ ਕਰ ਰਹੇ ਹਨ। ਜਾਂ ਫਿਰ ਉਹ ਇਹ ਦਸ ਦੇਣ ਕਿ ਮੈਬਰਸ਼ਿਪ ਲਈ ਦਰਖਾਸਤ ਦਿਤੇ ਬਿਨਾ ਮੈਬਰ ਕਿਵੇਂ ਬਣ ਗਏ।
ਫੋਟੋ : 29 ਭਾਗ ਸਿੰਘ ਅਣਖੀ