• Home
  • ਰੋਪੜ ਪੁਲਸ ਦਾ ਮਾਅਰਕਾ :- ਪੰਜਾਬ ਚ ਦਿੱਲੀ ਤੋਂ ਚਿੱਟਾ ਦੇ ਹਥਿਆਰ ਲਿਆ ਕੇ ਸਪਲਾਈ ਕਰਨ ਵਾਲੇ ਸਮੱਗਲਰਾਂ ਦੀ ਚੇਨ ਤੋੜੀ – 2 ਗ੍ਰਿਫਤਾਰ

ਰੋਪੜ ਪੁਲਸ ਦਾ ਮਾਅਰਕਾ :- ਪੰਜਾਬ ਚ ਦਿੱਲੀ ਤੋਂ ਚਿੱਟਾ ਦੇ ਹਥਿਆਰ ਲਿਆ ਕੇ ਸਪਲਾਈ ਕਰਨ ਵਾਲੇ ਸਮੱਗਲਰਾਂ ਦੀ ਚੇਨ ਤੋੜੀ – 2 ਗ੍ਰਿਫਤਾਰ

ਚੰਡੀਗੜ•, 7 ਜੂਨ:
ਰੋਪੜ ਪੁਲਿਸ ਨੇ ਸੂਬੇ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਸ਼ਨਾਖ਼ਤ ਰਿੱਕੀ(30) ਵਾਸੀ ਗਾਜ਼ੀਆਬਾਦ (ਉੱਤਰਪ੍ਰਦੇਸ਼) ਅਤੇ ਉਮੇਸ਼(40) ਵਾਸੀ ਰਿਸ਼ੀਕੇਸ਼ (ਉੱਤਰਾਖੰਡ) ਵਜੋਂ ਹੋਈ ਹੈ। ਬੀਤੀ ਸ਼ਾਮ ਪੁਲਿਸ ਵੱਲੋਂ ਰੋਪੜ ਤੋਂ ਗ੍ਰਿਫਤਾਰ ਕੀਤੇ ਉਕਤ ਦੋਸ਼ੀਆਂ ਪਾਸੋਂ ਇੱਕ ਵਿਦੇਸ਼ੀ 30 ਬੋਰ ਰਿਵਾਲਵਰ ਬਰਾਮਦ ਹੋਇਆ। ਪੁਲਿਸ ਨੂੰ ਤਲਾਸ਼ੀ ਦੌਰਾਨ ਦੋਸ਼ੀਆਂ ਦੀ ਪਜੈਰੋ ਐਸਯੂਵੀ, ਦੀ ਤਾਕੀ ਵਿਚਲੀ ਥਾਂ ਵਿੱਚੋਂ 200 ਗ੍ਰਾਮ ਚਿੱਟਾ ਬਰਾਮਦ ਹੋਇਆ । 
ਪੁਲਿਸ ਨੂੰ ਉਕਤ ਦੋਵੇਂ ਦੋਸ਼ੀਆਂ ਪਾਸੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਤੇ ਕੁਝ ਕਾਰਤੂਸ ਵੀ ਬਰਾਮਦ ਹੋਏ ਅਤੇ ਇਨ•ਾਂ ਕੋਲ ਦੋ ਹੋਰ ਲਗਜ਼ਰੀ ਗੱਡੀਆਂ ਵੀ ਦੱਸੀਆਂ ਜਾਂਦੀਆਂ ਹਨ।
ਪਿਛਲੇ ਦੋ ਸਾਲਾਂ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਜਲੰਧਰ ਵਿੱਚ ਰਹਿਣ ਵਾਲਾ ਰਿੱਕੀ ਜੋ ਕਿ ਇੱਕ ਇਮੀਗ੍ਰੇਸ਼ਨ ਏਜੰਟ ਵਜੋਂ ਕੰਮ ਕਰਦਾ ਸੀ ਅਤੇ ਲੋਕਾਂ ਨੂੰ 1.5 ਕਰੋੜ ਰੁਪਏ ਦੀ ਠੱਗੀ ਲਗਾ ਚੁੱਕਾ ਹੈ। ਦਿੱਲੀ ਤੋਂ ਸ਼ੁਰੂ ਕਰਕੇ ਦੋਵੇਂ ਦੋਸ਼ੀਆਂ ਨੇ ਆਪਣੀ ਗੈਰ-ਕਾਨੂੰਨੀ ਸਪਲਾਈ ਜਲੰਧਰ, ਮੋਹਾਲੀ ਤੇ ਰੋਪੜ ਦੇ ਨਾਲ ਲਗਦੇ ਇਲਾਕਿਆਂ ਤੱਕ ਪਹੁੰਚਾ ਦਿੱਤੀ ਸੀ।
ਇਹ ਦੋਵੇਂ ਦਿੱਲੀ ਵਿੱਚੋਂ ਦਵਾਰਕਾ ਦੇ ਰਾਹੁਲ ਅਤੇ ਦੋ ਨਾਈਜੀਰੀਅਨਾਂ ਤੋਂ ਚਿੱਟਾ ਤੇ ਹÎਥਿਆਰ ਖ਼ਰੀਦਦੇ ਸਨ ਅਤੇ ਬਾਅਦ ਵਿੱਚ ਡਿਮਾਂਡ ਮੁਤਾਬਕ ਸੂਬੇ ਦੇ ਵੱਖ-ਵੱਖ  ਭਾਗਾਂ ਵਿੱਚ ਪਹੁੰਚਾ ਦਿੰਦੇ ਸਨ। ਦੋਵੇਂ ਦੋਸ਼ੀ ਅੰਡਰ ਗਰੈਜੂਏਟ ਹਨ ਅਤੇ ਪਿਛਲੇ 7-8 ਸਾਲਾਂ ਤੋਂ ਗੁੜਗਾਉਂ  ਤੇ ਗਾਜ਼ੀਆਬਾਦ ਵਿੱਚ ਨਸ਼ੇ ਵੇਚਣ ਦਾ ਕੰਮ ਕਰਦੇ ਆ ਰਹੇ ਸਨ। ਪੁਲਿਸ ਨੇ ਜਲੰਧਰ, ਮੋਹਾਲੀ, ਰੋਪੜ ਵਿੱਚ ਕਈ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਹੈ ਜੋ ਲਗਾਤਰ ਉਕਤ ਦੋਸ਼ੀਆਂ ਦੇ ਸੰਪਰਕ ਵਿੱਚ ਸਨ। ਰੋਪੜ ਦੇ ਪੁਲਿਸ ਐਸਐਸਪੀ  ਸਵਪਨ ਸ਼ਰਮਾਂ ਨੇ ਦੱਸਿਆ ਕਿ ਫੌਰੈਂਸਕ ਜਾਂਚ ਜਾਰੀ ਹੈ ਅਤੇ ਆਉਣ  ਵਾਲੇ ਕੁਝ ਦਿਨਾਂ ਵਿੱਚ ਹੋਰ ਦੋਸ਼ੀ ਵੀ ਗ੍ਰਿਫਤਾਰ ਕੀਤੇ ਜਾਣਗੇ।
ਰੋਪੜ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਤੇ ਅਪਰਾਧੀਆਂ ਦੀ ਧਰ-ਪਕੜ ਜਾਰੀ ਹੈ ਇਸੇ ਤਹਿਤ ਅਪ੍ਰੈਲ ਵਿੱਚ ਗੈਂਗਸਟਰ ਮਨਦੀਪ Àਰਫ ਮੰਨਾ ਗ੍ਰਿਫਤਾਰ ਕੀਤਾ ਗਿਆ ਸੀ।