• Home
  • ਪੈਰਿਸ ਮਾਸਟਰਜ਼ ਖਿਤਾਬ: ਜੋਕੋਵਿਚ ਢੇਰ ਤੇ ਖਾਚਾਨੋਵ ਛਾਏ

ਪੈਰਿਸ ਮਾਸਟਰਜ਼ ਖਿਤਾਬ: ਜੋਕੋਵਿਚ ਢੇਰ ਤੇ ਖਾਚਾਨੋਵ ਛਾਏ

ਪੈਰਿਸ : ਪੈਰਿਸ ਮਾਸਟਰਜ਼ ਦੇ ਖਿਤਾਬ ਤੋਂ ਇੱਕ ਕਦਮ ਦੂਰ ਜੋਕੋਵਿਚ ਡਗਮਗਾ ਗਏ ਤੇ ਉਨਾਂ ਨੂੰ ਸਰਬੀਆ ਦੇ ਖਾਚਾਨੋਵ ਨੇ ਚਿੱਤ ਕਰ ਦਿੱਤਾ। ਖਾਚਾਨੋਵ ਨੇ ਜੋਕੋਵਿਚ ਨੂੰ ਕੜਾ ਮੁਕਾਬਲਾ ਦਿੰਦਿਆਂ 7-5, 6-4 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਖਿਡਾਰੀ ਨੇ ਜੋਕੋਵਿਚ ਦਾ ਅਜੇਤੂ ਰੱਥ ਤਾਂ ਰੋਕਿਆ ਹੀ ਉਥੇ ਜੋਕੋਵਿਚ ਨੂੰ ਨੰਬਰ ਇੱਕ ਖਿਡਾਰੀ ਬਣਨ ਤੋਂ ਵੀ ਰੋਕ ਦਿੱਤਾ। ਅਗਰ ਜੋਕੋਵਿਚ ਜਿੱਤ ਜਾਂਦਾ ਤਾਂ ਉਸ ਨੇ 15 ਗਰੈਂਡ ਸਲੇਮ ਜਿੱਤ ਕੇ ਪਹਿਲੇ ਦਰਜੇ ਦਾ ਖਿਡਾਰੀ ਬਣ ਜਾਣਾ ਸੀ।