• Home
  • ਬੇਅਦਬੀ ਮਾਮਲਿਆਂ ਸਬੰਧੀ ਕੇਸ ‘ਤੇ ਸਰਕਾਰ ਨੂੰ ਨਹੀਂ ਮਿਲੀ ਫ਼ੌਰੀ ਰਾਹਤ

ਬੇਅਦਬੀ ਮਾਮਲਿਆਂ ਸਬੰਧੀ ਕੇਸ ‘ਤੇ ਸਰਕਾਰ ਨੂੰ ਨਹੀਂ ਮਿਲੀ ਫ਼ੌਰੀ ਰਾਹਤ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਹਾਈਕੋਰਟ ਵਿਚ ਚੱਲ ਰਹੇ ਬੇਅਦਬੀ ਮਾਮਲਿਆਂ ਬਾਰੇ ਪੰਜਾਬ ਸਰਕਾਰ ਨੂੰ ਅੱਜ ਰਾਹਤ ਦੀ ਆਸ ਸੀ ਕਿਉਂਕਿ ਸਰਕਾਰ ਨੇ ਹਾਈਕੋਰਟ 'ਚ ਪਟੀਸ਼ਨ ਪਾ ਕੇ ਸਟੇਅ ਹਟਾਉਣ ਦੀ ਮੰਗ ਕੀਤੀ ਸੀ ਪਰ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ 10 ਅਕਤੂਬਰ 'ਤੇ ਪਾ ਦਿੱਤੀ ਹੈ। ਪੰਜਾਬ ਸਰਕਾਰ ਦਾ ਮੱਤ ਸੀ ਕਿ ਪਟੀਸ਼ਨਰਾਂ ਦੇ ਹੱਕ 'ਚ ਸਟੇਅ ਦੇਣ ਨਾਲ ਹੋਰ ਦੋਸ਼ੀਆਂ ਵਿਰੁਧ ਕਾਰਵਾਈ ਕਰਨ 'ਤੇ ਇਕ ਤਰਾਂ ਦੀ ਰੋਕ ਲੱਗ ਗਈ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨਰ ਪੁਲਿਸ ਅਧਿਕਾਰੀਆਂ ਨੂੰ ਵੀ ਨੋਟਿਸ ਭੇਜਿਆ ਹੈ।