• Home
  • ਐਸ. ਏ. ਐਸ ਨਗਰ ਅਤੇ ਚੰਡੀਗੜ ਵਿਚ ਸਥਾਪਤ ਪ੍ਰੀਖਿਆਂ ਕੇਂਦਰਾਂ ਵਿਖੇ ਛਾਪੇ

ਐਸ. ਏ. ਐਸ ਨਗਰ ਅਤੇ ਚੰਡੀਗੜ ਵਿਚ ਸਥਾਪਤ ਪ੍ਰੀਖਿਆਂ ਕੇਂਦਰਾਂ ਵਿਖੇ ਛਾਪੇ

ਐੱਸ.ਏ. ਅੱੈਸ ਨਗਰ 15 ਮਾਰਚ : ਅੱਜ ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੇ ਪਹਿਲੇ ਦਿਨ ਪੰਜਾਬੀ ਵਿਸ਼ੇ ਦੇ ਇਮਤਿਹਾਨ ਦੋਰਾਂਨ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ. ਏ. ਐਸ (ਰਿਟਾ:),  ਨੇ ਜ਼ਿਲ੍ਹਾ ਐਸ. ਏ. ਐਸ ਨਗਰ ਅਤੇ ਚੰਡੀਗੜ ਵਿਚ ਸਥਾਪਤ ਪ੍ਰੀਖਿਆਂ ਕੇਂਦਰਾਂ ਵਿਖੇ ਛਾਪੇ ਮਾਰੇ ਅਤੇ ਪ੍ਰੀਖਿਆਵਾਂ ਸਬੰਧੀ ਇੰਤਜ਼ਾਮਾ ਦਾ ਜਾਇਜ਼ਾ ਲਿਆ|  ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਕੀਤੇ ਗਏ ਇੰਤਜ਼ਾਮਾ ਦਾ ਜਾਇਜ਼ਾ ਲਿਆ ਗਿਆ |
ਵੇਰਵਿਆ ਅਨੁਸਾਰ ਅੱਜ ਸ਼੍ਰੀ ਕਲੋਹੀਆ ਵੱਲੋਂ ਐੱਸ. ਏ. ਐੱਸ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਸ-11 ਅਤੇ ਚੰਡੀਗੜ ਦੇ ਵਾਟਿਕਾ ਸਪੈਸ਼ਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 19 ਵਿੱਖੇ ਚੈਕਿੰਗ ਕੀਤੀ ਗਈ| ਇਸ ਮੌਕੇ ਸ਼੍ਰੀ ਕਲੋਹੀਆ ਵੱਲੋਂ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਕੀਤੇ  ਇੰਤਜ਼ਾਮਾ ਦਾ ਵਿਸ਼ੇਸ ਤੌਰ ਤੇ ਜਾਇਜ਼ਾ ਲਿਆ|  ਉਨ੍ਹਾਂ ਵੱਲੋਂ ਸੈਕਟਰ 19  ਵਿੱਚ ਸਥਾਪਤ ਕੇਂਦਰ ਦੇ ਵੱਖੋ-ਵੱਖ ਕਮਰਿਆਂ ਦੀ ਚੈਕਿੰਗ ਕਰਦੇ ਹੋਏ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਲਈ ਸਾਰੇ ਇੰਤੇਜ਼ਾਮ ਪੂਰੇ ਹੋਣ ਅਤੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸਮੇਂ ਕਿਸੇ ਵੀ ਤਰ੍ਹਾਂ ਦੀ ਔਕੜ ਪੇਸ਼ ਨਾ ਆਵੇ|
ਮੀਡੀਆ ਨਾਲ ਗਲਬਾਤ ਕਰਦੇ ਹੋਏ ਸ਼੍ਰੀ ਕਲੋਹੀਆ ਨੇ ਦੱਸਿਆ ਕਿ ਉਹ ਚੱਲ ਰਹੀਆਂ ਪ੍ਰੀਖਿਆਵਾਂ ਅਤੇ ਕੀਤੇ ਗਏ ਇੰਤਜ਼ਾਮਾ ਨੂੰ ਲੈ ਕੇ ਅਤੀ ਗੰਭੀਰ ਹਨ| ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਵਿਸ਼ੇਸ਼ ਕੰਟਰੋਲ ਰੂਮ ਰਾਹੀਂ ਪ੍ਰੀਖਿਆਵਾਂ ਦੇ ਕੰਮ-ਕਾਜ ਉੱਤੇ ਵਿਸ਼ੇਸ਼ ਤੌਰ ਤੇ ਨਜ਼ਰ ਬਣਾਈ ਹੋਈ ਹੈ| ਉਨ੍ਹਾਂ ਇਹ ਵੀ ਕਿਹਾ ਗਿਆ ਕਿ ਨਕਲ ਦੇ ਕੋਹੜ ਨੂੰ ਠਲ ਪਾਉਣ ਲਈ ਉਹ ਬਚਨਵੱਧ ਹਨ | ਇਸ ਸਬੰਧ ਵਿੱਚ ਖੇਤਰ ਵਿੱਚ ਵਿਸ਼ੇਸ਼ ਉਡਣ ਦਸਤੇ ਵੀ ਭੇਜੇ ਜਾ ਰਹੇ ਹਨ ਤਾਂ ਜੋ ਨਕਲ ਮੁਕਤ ਪ੍ਰੀਖਿਆ ਕਰਵਾਈ ਜਾ ਸਕੇ|