• Home
  • ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਗੁਪਤ ਮੀਟਿੰਗਾਂ ਜਾਰੀ, ਡੀਜੀਪੀ ਤੋਂ ਲੈ ਕੇ ਸੁਰੇਸ਼ ਕੁਮਾਰ ਸ਼ਾਮਲ

ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਗੁਪਤ ਮੀਟਿੰਗਾਂ ਜਾਰੀ, ਡੀਜੀਪੀ ਤੋਂ ਲੈ ਕੇ ਸੁਰੇਸ਼ ਕੁਮਾਰ ਸ਼ਾਮਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਦੁਪਹਿਰ ਤੋਂ ਗੁਪਤਾ ਮੀਟਿੰਗਾਂ ਦਾ ਦੌਰ ਜਾਰੀ ਹੈ। ਦੁਪਹਿਰ 12 ਵਜੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਸ਼ਾਮਲ ਸਨ। ਇਸ ਮੀਟਿੰਗ ਵਿੱਚ ਬਹਿਬਲ ਕਲਾਂ ਮਾਮਲੇ ਬਾਰੇ ਕਾਫ਼ੀ ਜ਼ਿਆਦਾ ਚਰਚਾ ਹੋਈ ਹੈ ਤਾਂ ਦੋਹੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਲਗਭਗ 2-3 ਘੰਟੇ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਮੀਟਿੰਗ ਚਲਦੀ ਰਹੀ। ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਕਿ ਆਖ਼ਰਕਾਰ ਮੀਟਿੰਗ ਦਾ ਏਜੰਡਾ ਕੀ ਸੀ ਅਤੇ ਕਿਹੜੇ ਮੁੱਦੇ ਨੂੰ ਲੈ ਕੇ ਇੰਨੀ ਲੰਬੀ ਅਤੇ ਗੁਪਤ ਤਰੀਕੇ ਨਾਲ ਮੀਟਿੰਗ ਹੋਈ ਹੈ।