• Home
  • ਦਸਵੀਂ ਦੇ ਸੰਗੀਤ ਗਾਇਨ, ਬਾਰ•ਵੀਂ ਦੇ ਸਰੀਰਕ ਸਿੱਖਿਆ ਅਤੇ ਖੇਡਾਂ, ਇੰਸ਼ੋਰੈਂਸ ਤੇ ਬਾਇਉ ਟੈਕਨਾਲੋਜੀ ਦਾ ਇਮਤਿਹਾਨ ਮੁਕੰਮਲ

ਦਸਵੀਂ ਦੇ ਸੰਗੀਤ ਗਾਇਨ, ਬਾਰ•ਵੀਂ ਦੇ ਸਰੀਰਕ ਸਿੱਖਿਆ ਅਤੇ ਖੇਡਾਂ, ਇੰਸ਼ੋਰੈਂਸ ਤੇ ਬਾਇਉ ਟੈਕਨਾਲੋਜੀ ਦਾ ਇਮਤਿਹਾਨ ਮੁਕੰਮਲ

ਐਸ.ਏ.ਐਸ. ਨਗਰ, (ਖ਼ਬਰ ਵਾਲੇ ਬਿਊਰੋ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 22 ਅਗਸਤ ਨੂੰ ਈਦ-ਉਲ-ਜ਼ੁਹਾ ਦੇ ਮੌਕੇ 'ਤੇ ਛੁੱਟੀ ਘੋਸ਼ਿਤ ਕੀਤੇ ਜਾਣ ਕਾਰਨ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ ਅਨੁਪੂਰਕ ਪਰੀਖਿਆਵਾਂ ਵਿਚ ਉਸ ਦਿਨ ਮੁਲਤਵੀ ਕੀਤੀ ਦਸਵੀਂ ਸ਼੍ਰੇਣੀ ਦੇ ਸੰਗੀਤ ਗਾਇਨ ਤੇ ਬਾਰ•ਵੀਂ ਸ਼੍ਰੇਣੀ ਦੇ ਸਰੀਰਕ ਸਿੱਖਿਆ ਤੇ ਖੇਡਾਂ, ਇੰਸ਼ੋਰੈਂਸ ਅਤੇ ਬਾਇਓ ਟੈਕਨਾਲੋਜੀ ਦੇ ਵਿਸ਼ਿਆਂ ਦੀ ਪ੍ਰੀਖਿਆ 4 ਸਤੰਬਰ ਨੂੰ ਲੈਣ ਦਾ ਫ਼ੈਸਲਾ ਲਿਆ ਗਿਆ ਸੀ। ਇਸੇ ਫ਼ੈਸਲੇ ਤਹਿਤ ਅੱਜ ਇਨ•ਾਂ ਵਿਸਿਆਂ ਦੀ ਪ੍ਰੀਖਿਆ ਬੋਰਡ ਵੱਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਅਧੀਨ ਪ੍ਰਵਾਨ ਚੜ•ੀ।
ਬੁਲਾਰੇ ਵੱਲੋਂ ਇਹ ਵੀ ਦੱਸਿਆ ਕਿ ਸਿੱਖਿਆ ਬੋਰਡ ਵਲੋਂ ਅੱਜ ਦੀ ਪ੍ਰੀਖਿਆ 'ਚ ਅਪੀਅਰ ਹੋਣ ਵਾਲੇ ਦਸਵੀਂ ਸ਼੍ਰੇਣੀ ਦੇ 5 ਅਤੇ ਬਾਰ•ਵੀਂ ਸ਼੍ਰੇਣੀ ਦੇ 1543 ਪਰੀਖਿਆਰਥੀਆਂ ਲਈ ਪਰੀਖਿਆ ਦੇਣ ਦੇ ਉਚਿਤ ਪ੍ਰਬੰਧ ਕੀਤੇ ਗਏ ਸੀ। ਅੱਜ ਦੀ ਪ੍ਰੀਖਿਆ ਅਮਨ-ਅਮਾਨ ਨਾਲ ਹੋਈ ਤੇ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਪ੍ਰਾਪਤ ਨਹੀਂ ਹੋਈ।