• Home
  • 18 ਦਿਨਾਂ ਬਾਅਦ ਹਰਿਆਣਾ ਦੀ ਗੱਡੀ ਚੜੀ ਪਟੜੀ ‘ਤੇ-ਸਾਰੀਆਂ ਬੱਸਾਂ ਆਮ ਵਾਂਗ ਚੱਲੀਆਂ

18 ਦਿਨਾਂ ਬਾਅਦ ਹਰਿਆਣਾ ਦੀ ਗੱਡੀ ਚੜੀ ਪਟੜੀ ‘ਤੇ-ਸਾਰੀਆਂ ਬੱਸਾਂ ਆਮ ਵਾਂਗ ਚੱਲੀਆਂ

ਚੰਡੀਗੜ : ਪਿਛਲੇ 18 ਦਿਨਾਂ ਤੋਂ ਚੱਲੀ ਆ ਰਹੀ ਰੋਡਵੇਜ਼ ਦੇ ਕਰਮਚਾਰੀਆਂ ਦੀ ਹੜਤਾਲ ਨੂੰ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ। ਅੱਜ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਆਮ ਵਾਗ ਚੱਲੀਆਂ ਤੇ ਸਾਰੇ ਕਰਮਚਾਰੀ ਆਪਣੇ ਕੰਮ 'ਤੇ ਮੁੜ ਆਏ ਹਨ। ਵੱਖ ਵੱਖ ਬੱਸ ਅੱਡਿਆਂ 'ਤੇ ਸਵਾਰੀਆਂ ਦੀ ਕਾਫੀ ਭੀੜ ਦੇਖੀ ਗਈ।। ਜ਼ਿਕਰਯੋਗ ਹੈ ਕਿ ਰੋਡਵੇਜ਼ ਕਰਮਚਾਰੀ 720 ਨਵੀਆਂ ਪ੍ਰਾਈਵੇਟ ਬੱਸਾਂ ਨੂੰ ਆਵਾਜਾਈ ਵਿਭਾਗ ਦੇ ਬੇੜੇ 'ਚ ਸ਼ਾਮਲ ਕਰਨ ਦੀ ਯੋਜਨਾ ਖਿਲਾਫ 16 ਅਕਤੂਬਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਸੀ।। ਜਿਸ ਤੋਂ ਬਾਅਦ ਕਰਮਚਾਰੀਆਂ ਤੇ ਸਰਕਾਰ 'ਚ ਕਾਫੀ ਉਥਲ-ਪੁਥਲ ਹੁੰਦੀ ਰਹੀ।। ਇਸ ਤੋਂ ਬਾਅਦ ਇਸ ਮਾਮਲੇ 'ਤੇ ਹਾਈ ਕੋਰਟ ਨੇ ਨੋਟਿਸ ਲਿਆ ਤੇ ਬੀਤੇ ਕਲ ਦੋਹਾਂ ਧਿਰਾਂ ਨੂੰ ਸਖਤ ਨਿਰਦੇਸ਼ ਦੇ ਕੇ ਹੜਤਾਲ ਖਤਮ ਕਰਵਾਈ।